ਫਲਾਂ ਦੀ ਬਰਾਮਦ ’ਚ ਰਿਕਾਰਡ ਵਾਧਾ, ਹੁਣ ਸਰਕਾਰ ਲੱਭ ਰਹੀ ਹੈ ਨਵੇਂ ਬਾਜ਼ਾਰ

Sunday, Mar 30, 2025 - 11:38 AM (IST)

ਫਲਾਂ ਦੀ ਬਰਾਮਦ ’ਚ ਰਿਕਾਰਡ ਵਾਧਾ, ਹੁਣ ਸਰਕਾਰ ਲੱਭ ਰਹੀ ਹੈ ਨਵੇਂ ਬਾਜ਼ਾਰ

ਨਵੀਂ ਦਿੱਲੀ (ਏਜੰਸੀ) - ਪਿਛਲੇ 5 ਸਾਲਾਂ ’ਚ ਫਲਾਂ ਦੇ ਨਿਰਯਾਤ ’ਚ ਜ਼ਬਰਦਸਤ ਵਾਧਾ ਦੇਖਣ ਤੋਂ ਬਾਅਦ ਸਰਕਾਰ ਨਵੇਂ ਬਜ਼ਾਰ ਲੱਭ ਰਹੀ ਹੈ। ਵਣਜ ਤੇ ਉਦਯੋਗ ਸੂਬਾ ਮੰਤਰੀ ਜਿਤਿਨ ਪ੍ਰਸਾਦ ਦੇ ਮੁਤਾਬਕ, ਯੂ. ਏ. ਈ. ਤੇ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤਿਆਂ (ਐੱਫ. ਟੀ. ਏ.) ਕਾਰਨ ਯੂ. ਏ. ਈ. ਤੇ ਆਸਟਰੇਲੀਆ ਨੂੰ ਫਲਾਂ ਦੀ ਬਰਾਮਦ ਚ ਕ੍ਰਮਵਾਰ 27 ਫੀਸਦੀ ਤੇ 6 ਫੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ :     ATM ਤੋਂ ਨਕਦੀ ਕਢਵਾਉਣਾ ਹੋਵੇਗਾ ਮਹਿੰਗਾ, RBI ਨੇ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਹੋਵੇਗਾ ਵਾਧੂ ਚਾਰਜ

ਪਿਛਲੇ ਪੰਜ ਸਾਲਾਂ ’ਚ ਭਾਰਤ ਦੇ ਫਲਾਂ ਦੀ ਬਰਾਮਦ ’ਚ 47.5 ਫੀਸਦੀ ਦਾ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਇਨ੍ਹਾਂ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਕੋਲਡ ਚੇਨ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਗੁਣਵੱਤਾ ਭਰੋਸੇ ’ਤੇ ਧਿਆਨ ਦੇ ਰਹੀ ਹੈ ਤੇ ਨਵੇਂ ਬਾਜ਼ਾਰਾਂ ਦੀ ਖੋਜ ਕਰ ਰਹੀ ਹੈ।

ਇਹ ਵੀ ਪੜ੍ਹੋ :     Delhi Airport ਤੋਂ ਫਲਾਈਟ ਹੋਈ ਮਹਿੰਗੀ, ਯਾਤਰੀਆਂ ਨੂੰ ਕਰਨਾ ਪਵੇਗਾ 400% ਜ਼ਿਆਦਾ ਭੁਗਤਾਨ

‘ਬ੍ਰਾਂਡ ਇੰਡੀਆ’ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਵਚਨਬੱਧਤਾ

ਉਨ੍ਹਾਂ ਕਿਹਾ, "ਦੇਸ਼ ਤੋਂ ਜਾਣ ਵਾਲਾ ਕੋਈ ਵੀ ਉਤਪਾਦ ‘ਬ੍ਰਾਂਡ ਇੰਡੀਆ’ ਤੇ ਭਾਰਤ ਦਾ ਨਾਮ ਲਈ ਵਿਦੇਸ਼ਾਂ ’ਚ ਭੇਜੇ ਜਾਣ ਵਾਲੇ ਉਤਪਾਦਾਂ ਤੇ ਫਲਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਂਦੀ। ਵਣਜ ਵਿਭਾਗ ਏ. ਪੀ. ਈ. ਡੀ. ਏ. ਰਾਹੀਂ ਤਾਜ਼ੇ ਫਲਾਂ ਦੇ ਵਪਾਰ ਦਾ ਸਮਰਥਨ ਕਰਨ ਲਈ ਸਬੰਧਤ ਰਾਜ ਸਰਕਾਰਾਂ ਨਾਲ ਸਹਿਯੋਗ ਕਰਦਾ ਹੈ। ਭਾਰਤ ਇਸ ਵੇਲੇ 85 ਤੋਂ ਵੱਧ ਦੇਸ਼ਾਂ ਨੂੰ ਤਾਜ਼ਾ ਫਲ ਨਿਰਯਾਤ ਕਰਦਾ ਹੈ।

ਇਹ ਵੀ ਪੜ੍ਹੋ :     ਟਾਇਲਟ ਵਾਟਰ ਤੋਂ ਸਾਲਾਨਾ 300 ਕਰੋੜ ਦੀ ਕਮਾਈ... ਨਿਤਿਨ ਗਡਕਰੀ ਨੇ ਦਿੱਤੀ ਵੱਡੀ ਜਾਣਕਾਰੀ

ਏ. ਪੀ. ਈ. ਡੀ. ਏ. ਆਸਟ੍ਰੇਲੀਆ, ਯੂਰਪ, ਯੂ. ਐੱਸ. ਏ. ਤੇ ਨਵੇਂ ਉੱਭਰ ਰਹੇ ਬਾਜ਼ਾਰਾਂ ’ਚ ਪ੍ਰਵੇਸ਼ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਨੈਸ਼ਨਲ ਪਲਾਂਟ ਪ੍ਰੋਟੈਕਸ਼ਨ ਆਰਗੇਨਾਈਜ਼ੇਸ਼ਨ (ਐੱਨ. ਪੀ. ਪੀ. ਓ.) ਨਾਲ ਮਿਲ ਕੇ ਕੰਮ ਕਰਦਾ ਹੈ।

ਇਹ ਵੀ ਪੜ੍ਹੋ :     ਮਹਿੰਗਾਈ ਦਾ ਇਕ ਹੋਰ ਝਟਕਾ੍ ! 1 ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਇਹ ਜ਼ਰੂਰੀ ਦਵਾਈਆਂ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News