ਮੋਦੀ ਨੂੰ 5 ਤੇ ਰਾਹੁਲ ਨੂੰ 6 ਵਾਰ ਮਿਲਿਆ ਆਮਦਨ ਕਰ ਰਿਫੰਡ

Sunday, Apr 28, 2019 - 10:41 PM (IST)

ਮੋਦੀ ਨੂੰ 5 ਤੇ ਰਾਹੁਲ ਨੂੰ 6 ਵਾਰ ਮਿਲਿਆ ਆਮਦਨ ਕਰ ਰਿਫੰਡ

ਨਵੀਂ ਦਿੱਲੀ, (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ 18 ਸਾਲ 'ਚ ਘੱਟੋ-ਘੱਟ 5 ਵਾਰ ਆਮਦਨ ਕਰ ਰਿਫੰਡ ਮਿਲਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ 6 ਵਾਰ ਅਜਿਹਾ ਰਿਫੰਡ ਮਿਲ ਚੁੱਕਾ ਹੈ। ਮੋਦੀ ਦੇ ਮਾਮਲੇ 'ਚ ਅਨੁਮਾਨ ਸਾਲ 2015-16 ਤੇ 2012-13 ਦੇ ਰਿਫੰਡ ਨੂੰ ਬਕਾਇਆ ਮੰਗ ਦੇ ਬਦਲੇ ਇਕੱਠਾ ਕੀਤਾ ਗਿਆ ਜਦ ਕਿ ਰਾਹੁਲ ਦੇ ਮਾਮਲੇ 'ਚ 2011-12 ਦੇ ਰਿਫੰਡ ਨੂੰ ਬਕਾਇਆ ਮੰਗ ਦੇ ਬਦਲੇ 'ਚ ਜੋੜਿਆ ਗਿਆ। ਆਮਦਨ ਕਰ ਵਿਭਾਗ ਦੇ ਟੈਕਸ ਸੂਚਨਾ ਨੈਟਵਰਕ ਵਲੋਂ ਰਿਫੰਡ ਦੀ ਹਾਲਤ 'ਚ ਆਨਲਾਈਨ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਰਾਹੀਂ ਇਹ ਜਾਣਕਾਰੀ ਮਿਲੀ ਹੈ। ਟੈਕਸ ਸੂਚਨਾ ਨੈੱਟਵਰਕ ਦਾ ਪ੍ਰਬੰਧ ਐੱਨ. ਐੱਸ. ਡੀ. ਐੱਲ. ਗਵਰਨੈਂਸ ਇਨਫਰਾਸਟਰੱਕਚਰ ਲਿਮਟਿਡ ਵਲੋਂ ਕੀਤਾ ਜਾਂਦਾ ਹੈ।


author

KamalJeet Singh

Content Editor

Related News