ਹਰਿਆਣਾ: ਕਾਂਗਰਸ ਦੇ ਸਾਬਕਾ ਵਿਧਾਇਕ ਦੇ ਘਰ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

03/04/2020 5:55:07 PM

ਚੰਡੀਗੜ੍ਹ—ਹਰਿਆਣਾ ਦੇ ਤਿਗਾਂਵ ਵਿਧਾਨਸਭਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਲਲਿਤ ਨਾਗਰ ਦੇ ਕਈ ਘਰਾਂ 'ਤੇ ਅੱਜ ਭਾਵ ਬੁੱਧਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਫਰੀਦਾਬਾਦ ਅਤੇ ਗੁਰੂਗ੍ਰਾਮ 'ਚ ਨਾਗਰ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਾਰਵਾਈ ਵਿਭਾਗ ਵੱਲੋਂ ਚੋਰੀ ਦੇ ਸਬੰਧ 'ਚ ਕੀਤੀ ਜਾ ਰਹੀ ਜਾਂਚ ਨੂੰ ਲੈ ਕੇ ਹੋਈ ਹੈ।  

ਇੱਥੇ ਦੱਸਿਆ ਜਾਂਦਾ ਹੈ ਕਿ ਲਲਿਤ ਨਾਗਰ ਦੇ ਘਰ ਦੇ ਬਾਹਰ ਪੁਲਸ ਦਾ ਪਹਿਰਾ ਹੈ। ਟੀਮ ਅੰਦਰ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਇਨਕਮ ਵਿਭਾਗ ਨੇ ਲਲਿਤ ਨਾਗਰ ਨੂੰ ਇਕ ਨੋਟਿਸ ਭੇਜਿਆ ਸੀ। ਉਸ ਨੋਟਿਸ ਦੇ ਜਵਾਬ ਤੋਂ ਅਸੰਤੁਸ਼ਟ ਹੋ ਕੇ ਇਹ ਛਾਪੇਮਾਰੀ ਕੀਤੀ ਗਈ ਹੈ। ਉਨ੍ਹਾਂ ਦੇ ਘਰ 'ਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਈ.ਡੀ. ਦੀ ਛਾਪੇਮਾਰੀ ਹੋ ਚੁੱਕੀ ਹੈ ਪਰ ਕੁਝ ਨਹੀਂ ਮਿਲਿਆ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਸਿਰਫ ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਇੰਝ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਲਲਿਤ ਨਾਗਰ ਨੇ ਇੱਥੇ ਵਿਧਾਨਸਭਾ ਚੋਣਾਂ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਛਾਪੇਮਾਰੀ ਕੀਤੀ ਸੀ। ਰਾਬਰਟ ਵਾਡਰਾ ਨਾਲ ਨਾਗਰ ਪਰਿਵਾਰ ਦੇ ਨੇੜਲੇ ਸਬੰਧ ਹੋਣ ਕਾਰਨ ਈ.ਡੀ. ਨੇ ਇੱਥੇ ਛਾਪੇਮਾਰੀ ਕੀਤੀ ਸੀ। ਸਾਬਕਾ ਵਿਧਾਇਕ ਲਲਿਤ ਨਾਗਰ ਦੇ ਭਰਾ ਮਹੇਸ਼ ਨਾਗਰ ਦੀ ਨੇੜਤਾ ਰਾਬਰਟ ਵਾਡਰਾ ਨਾਲ ਹੈ। ਉਨ੍ਹਾਂ ਨੇ ਰਾਬਰਟ ਵਾਡਰਾ ਨੂੰ ਰਾਜਸਥਾਨ ਦੇ ਬੀਕਾਨੇਰ 'ਚ 270 ਬੀਘਾ ਜ਼ਮੀਨ ਦਿਵਾਈ ਸੀ। ਇਸ ਨੂੰ ਲੈ ਕੇ ਈ.ਡੀ. ਨੇ ਛਾਪੇਮਾਰੀ ਕੀਤੀ ਸੀ। ਮਹੇਸ਼ ਨਾਗਰ ਦੀ ਵਾਡਰਾ ਦੀ ਕੰਪਨੀ ਨੇ ਜ਼ਮੀਨ ਖ੍ਰੀਦਣ ਅਤੇ ਵੇਚਣ ਦੀ ਪਾਵਰ ਆਫ ਅਟਾਰਨੀ ਦਿੱਤੀ ਸੀ।


Iqbalkaur

Content Editor

Related News