ਇਨਕਮ ਵਿਭਾਗ ਵੱਲੋਂ ਕੁਲਦੀਪ ਬਿਸ਼ਨੋਈ ਦੀ ਰਿਹਾਇਸ਼ ''ਤੇ ਦੂਜੇ ਦਿਨ ਵੀ ਜਾਂਚ ਜਾਰੀ
Wednesday, Jul 24, 2019 - 06:38 PM (IST)

ਹਿਸਾਰ—ਹਰਿਆਣਾ ਦੇ ਸੀਨੀਅਰ ਕਾਂਗਰਸ ਨੇਤਾ ਅਤੇ ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਦੇ ਇੱਥੇ ਸੈਕਟਰ 15ਏ ਸਥਿਤ ਰਿਹਾਇਸ਼ 'ਤੇ ਇਨਕਮ ਵਿਭਾਗ ਦੀ ਟੀਮ ਵੱਲੋਂ ਅੱਜ ਭਾਵ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਂਚ ਜਾਰੀ ਹੈ ਹਾਲਾਕਿ ਇਨਕਮ ਟੈਕਸ ਵਿਭਾਗ ਵੱਲੋਂ ਇਨ੍ਹਾਂ ਛਾਪਿਆਂ ਦੌਰਾਨ ਕੀਤੀ ਗਈ ਬਰਾਮਦਗੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੌਰਾਨ ਬਿਸ਼ਨੋਈ ਦੇ ਵੱਡੀ ਗਿਣਤੀ 'ਚ ਸਮਰਥਕ ਅਤੇ ਪਾਰਟੀ ਵਰਕਰਾਂ ਵੱਲੋਂ ਰਿਹਾਇਸ਼ ਦੇ ਬਾਹਰ ਇਕੱਠੇ ਹੋ ਗਏ। ਉਨ੍ਹਾਂ ਨੇ ਕੇਂਦਰ ਅਤੇ ਸੂਬੇ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਤੋਂ ਇਲਾਵਾ ਇਨਕਮ ਟੈਕਸ ਟੀਮ ਲਈ ਰਿਹਾਇਸ਼ ਦੇ ਅੰਦਰ ਕੁਝ ਸਰਕਾਰੀ ਕਰਮਚਾਰੀ ਵੱਲੋਂ ਬੰਦ ਡਿੱਬਿਆਂ 'ਚ ਖਾਣਾ ਲਿਜਾਣ ਲੱਗੇ ਤਾਂ ਕਾਂਗਰਸੀਆਂ ਨੇ ਇਨ੍ਹਾਂ ਨੂੰ ਗੇਟ 'ਤੇ ਹੀ ਰੋਕ ਲਿਆ ਅਤੇ ਕਿਹਾ ਕਿ ਬਿਨਾਂ ਜਾਂਚ ਕਰਵਾਏ ਕੋਈ ਵੀ ਚੀਜ਼ ਅੰਦਰ ਨਹੀਂ ਜਾਣ ਦਿੱਤੀ ਜਾਵੇਗੀ। ਜਾਂਚ ਤੋਂ ਬਾਅਦ ਖਾਣਾ ਅੰਦਰ ਲਿਜਾਣ ਦਿੱਤਾ ਗਿਆ।