ਕੇਰਲ ਦੇ ਦੋ ਕਾਰੋਬਾਰੀਆਂ ਨਾਲ ਜੁੜੇ ਟਿਕਾਣਿਆਂ ''ਤੇ ਆਮਦਨ ਟੈਕਸ ਵਿਭਾਗ ਦਾ ਛਾਪਾ

Monday, Mar 20, 2023 - 06:00 PM (IST)

ਕੇਰਲ ਦੇ ਦੋ ਕਾਰੋਬਾਰੀਆਂ ਨਾਲ ਜੁੜੇ ਟਿਕਾਣਿਆਂ ''ਤੇ ਆਮਦਨ ਟੈਕਸ ਵਿਭਾਗ ਦਾ ਛਾਪਾ

ਤਿਰੂਵਨੰਤਪੁਰਮ- ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਕੇਰਲ ਦੇ ਦੋ ਪ੍ਰਭਾਵਸ਼ਾਲੀ ਕਾਰੋਬਾਰੀਆਂ ਨਾਲ ਜੁੜੇ ਟਿਕਾਣਿਆਂ 'ਤੇ ਸੋਮਵਾਰ ਨੂੰ ਵੱਖ-ਵੱਖ ਸੂਬਿਆਂ ਵਿਚ ਛਾਪੇਮਾਰੀ ਕੀਤੀ। ਇਹ ਜਾਣਕਾਰੀ ਇਕ ਅਧਿਕਾਰਤ ਸੂਤਰ ਨੇ ਦਿੱਤੀ।

ਸੂਤਰ ਮੁਤਾਬਕ ਇਹ ਛਾਪੇਮਾਰੀ ਕੇਰਲ, ਤਾਮਿਲਨਾਡੂ, ਬੈਂਗਲੁਰੂ ਅਤੇ ਮੁੰਬਈ ਵਿਚ ਰਿਅਲ ਅਸਟੇਟ ਸੌਦੇ ਦਾ ਪਤਾ ਲਾਉਣ ਲਈ ਕੀਤੀ ਜਾ ਰਹੀ ਹੈ। ਜਿਨ੍ਹਾਂ ਕਾਰੋਬਾਰੀਆਂ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਵਿਚੋਂ ਸੂਬੇ ਦੇ ਕੁਝ ਸੀਨੀਅਰ ਨੇਤਾਵਾਂ ਨਾਲ ਜੁੜੀ ਹੋਈ ਹੈ। ਛਾਪੇਮਾਰੀ ਅੱਜ ਸਵੇਰੇ ਕਰੀਬ ਸਾਢੇ 10 ਵਜੇ ਸ਼ੁਰੂ ਹੋਈ। ਇਹ ਅਜੇ ਵੀ ਜਾਰੀ ਹੈ।


author

Tanu

Content Editor

Related News