Income Tax ਨੇ ਮਜ਼ਦੂਰ ਨੂੰ ਭੇਜਿਆ 11 ਕਰੋੜ ਦਾ ਨੋਟਿਸ, ਵੇਖ ਕੇ ਰਹਿ ਗਿਆ ਦੰਗ

Monday, Mar 31, 2025 - 01:26 PM (IST)

Income Tax ਨੇ ਮਜ਼ਦੂਰ ਨੂੰ ਭੇਜਿਆ 11 ਕਰੋੜ ਦਾ ਨੋਟਿਸ, ਵੇਖ ਕੇ ਰਹਿ ਗਿਆ ਦੰਗ

ਅਲੀਗੜ੍ਹ- ਇਕ ਮਜ਼ਦੂਰ ਦੀ ਮਹੀਨੇ ਭਰ ਦੀ ਕਮਾਈ 15 ਹਜ਼ਾਰ ਰੁਪਏ ਹੈ। ਉਸ 'ਤੇ ਇਕ ਹੋਰ ਪਰੇਸ਼ਾਨੀ ਦਾ ਵੱਡਾ ਪਹਾੜ ਟੁੱਟ ਪਿਆ। ਦਰਅਸਲ ਆਰਥਿਕ ਤੰਗੀ ਨਾਲ ਜੂਝ ਰਹੇ ਮਜ਼ਦੂਰ ਨੂੰ ਇਨਕਮ ਟੈਕਸ ਵਿਭਾਗ ਵਲੋਂ 11 ਕਰੋੜ ਰੁਪਏ ਦਾ ਨੋਟਿਸ ਭੇਜ ਦਿੱਤਾ ਗਿਆ। ਇਸ ਨੋਟਿਸ ਮਗਰੋਂ ਮਜ਼ਦੂਰ ਦਾ ਪਰਿਵਾਰ ਸਦਮੇ ਵਿਚ ਹੈ। 

ਕੀ ਹੈ ਪੂਰਾ ਮਾਮਲਾ?

ਦਰਅਸਲ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿਚ ਆਰਥਿਕ ਤੰਗੀ ਨਾਲ ਜੂਝ ਰਹੇ ਮਜ਼ਦੂਰ ਯੋਗੇਸ਼ ਸ਼ਰਮਾ ਨੂੰ ਇਨਕਮ ਟੈਕਸ ਵਿਭਾਗ ਵਲੋਂ 11 ਕਰੋੜ ਰੁਪਏ ਦਾ ਨੋਟਿਸ ਮਿਲਿਆ ਹੈ। ਇਸ ਨੋਟਿਸ ਦੇ ਮਿਲਣ ਮਗਰੋਂ ਮਜ਼ਦੂਰ ਦਾ ਪੂਰਾ ਪਰਿਵਾਰ ਸਦਮੇ ਵਿਚ ਹੈ। ਤਾਲੇ ਦੀ ਸਪ੍ਰਿੰਗ ਬਣਾਉਣ ਵਾਲੇ ਮਜ਼ਦੂਰ ਯੋਗੇਸ਼ ਨੂੰ ਇਨਕਮ ਟੈਕਸ ਵਿਭਾਗ ਨੇ 11 ਕਰੋੜ 11 ਲੱਖ 85 ਹਜ਼ਾਰ 991 ਰੁਪਏ ਦਾ ਨੋਟਿਸ ਭੇਜਿਆ ਹੈ। ਇਨਕਮ ਟੈਕਸ ਵਿਭਾਗ ਨੇ ਇਹ ਨੋਟਿਸ ਕਾਰੀਗਰ ਯੋਗੇਸ਼ ਸ਼ਰਮਾ ਦੇ ਪੈਨ ਕਾਰਡ 'ਤੇ ਕੀਤੇ ਗਏ ਲੈਣ-ਦੇਣ ਦੇ ਮਾਮਲੇ 'ਚ ਜਾਰੀ ਕੀਤਾ ਹੈ। ਤਾਲਾ ਬਣਾਉਣ ਮਜ਼ਦੂਰ ਯੋਗੇਸ਼ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਉਸ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ।

ਯੋਗੇਸ਼ ਦੀ ਹਾਲਤ ਬਹੁਤ ਤਰਸਯੋਗ

ਪੀੜਤ ਯੋਗੇਸ਼ ਸ਼ਰਮਾ ਦੀ ਹਾਲਤ ਬਹੁਤ ਤਰਸਯੋਗ ਹੈ। ਉਸ ਦੀ ਪਤਨੀ ਪਿਛਲੇ 2 ਸਾਲਾਂ ਤੋਂ ਟੀਬੀ ਦੀ ਗੰਭੀਰ ਬੀਮਾਰੀ ਤੋਂ ਪੀੜਤ ਹੈ। ਯੋਗੇਸ਼ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ ਅਤੇ ਤਾਲੇ ਦੇ ਸਪ੍ਰਿੰਗ ਬਣਾਉਣ ਦੇ ਕਾਰੀਗਰ ਦੇ ਤੌਰ 'ਤੇ ਕੰਮ ਕਰਦਾ ਹੈ। ਪੀੜਤ ਦੇ ਘਰ ਦੇ ਹਾਲਾਤ ਅਜਿਹੇ ਹਨ ਕਿ ਪੈਸੇ ਨਾ ਹੋਣ ਕਾਰਨ ਉਸ ਦੇ ਘਰ ਦੀ ਬਿਜਲੀ ਵੀ ਕੱਟ ਗਈ ਹੈ।

ਮਜ਼ਦੂਰ ਨੇ ਲਾਈ PM ਮੋਦੀ ਨੂੰ ਗੁਹਾਰ

ਇਨਕਮ ਟੈਕਸ  ਵਿਭਾਗ ਤੋਂ ਮਿਲੇ 11 ਕਰੋੜ ਰੁਪਏ ਦੇ ਨੋਟਿਸ ਮਗਰੋਂ ਪੀੜਤ ਯੋਗੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਨਸਾਫ਼ ਦੀ ਗੁਹਾਰ ਲਾਈ ਹੈ। ਯੋਗੇਸ਼ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਇਨਕਮ ਟੈਕਸ ਵਿਭਾਗ ਨੇ ਉਸ ਨੂੰ 10  ਲੱਖ ਰੁਪਏ ਦਾ ਨੋਟਿਸ ਭੇਜਿਆ ਸੀ। ਨਵੇਂ ਮਿਲੇ ਨੋਟਿਸ ਨੂੰ ਲੈ ਕੇ ਯੋਗੇਸ਼ ਨੇ ਕਿਹਾ ਕਿ ਜਾਂਚ ਮਗਰੋਂ ਸੱਚਾਈ ਦਾ ਪਤਾ ਲੱਗੇਗਾ। 


 


author

Tanu

Content Editor

Related News