ਸਭ ਤੋਂ ਵੱਧ TAX ਅਦਾ ਕਰਨ ਵਾਲੇ ਸੈਲੀਬ੍ਰਿਟੀ ਬਣੇ ਅਮਿਤਾਭ ਬੱਚਨ, ਇਨ੍ਹਾਂ ਹਸਤੀਆਂ ਨੂੰ ਛੱਡਿਆਂ ਪਿੱਛੇ

Tuesday, Mar 18, 2025 - 04:19 PM (IST)

ਸਭ ਤੋਂ ਵੱਧ TAX ਅਦਾ ਕਰਨ ਵਾਲੇ ਸੈਲੀਬ੍ਰਿਟੀ ਬਣੇ ਅਮਿਤਾਭ ਬੱਚਨ, ਇਨ੍ਹਾਂ ਹਸਤੀਆਂ ਨੂੰ ਛੱਡਿਆਂ ਪਿੱਛੇ

ਮੁੰਬਈ- 81 ਸਾਲਾ ਮੈਗਾਸਟਾਰ ਅਮਿਤਾਭ ਬੱਚਨ ਵੱਖ-ਵੱਖ ਸਰੋਤਾਂ ਤੋਂ ਕਮਾਈ ਕਰਦੇ ਹਨ, ਜਿਨ੍ਹਾਂ ਵਿਚ ਮੁੱਖ ਤੌਰ 'ਤੇ ਫਿਲਮਾਂ, ਬ੍ਰਾਂਡ ਐਡੋਰਸਮੈਂਟ ਅਤੇ ਟੈਲੀਵਿਜ਼ਨ ਸ਼ੋਅ "ਕੌਨ ਬਨੇਗਾ ਕਰੋੜਪਤੀ" ਸ਼ਾਮਲ ਹੈ, ਜਿਸਨੂੰ ਉਹ ਪਿਛਲੇ 2 ਦਹਾਕਿਆਂ ਤੋਂ ਹੋਸਟ ਕਰ ਰਹੇ ਹਨ। ਉਥੇ ਹੀ ਇਸ ਸਾਲ ਉਨ੍ਹਾਂ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋਇਆ, ਜਿਸ ਕਾਰਨ ਉਨ੍ਹਾਂ ਦੀ ਟੈਕਸ ਅਦਾਇਗੀ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ 69% ਵਧੀ ਹੈ। ਅਜਿਹੀ ਸਥਿਤੀ ਵਿੱਚ, ਅਮਿਤਾਭ ਵਿੱਤੀ ਸਾਲ 2024-25 ਵਿੱਚ ਇੱਕ ਨਵਾਂ ਰਿਕਾਰਡ ਬਣਾਉਂਦੇ ਹੋਏ ਭਾਰਤ ਦੇ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਸੈਲੀਬ੍ਰਿਟੀ ਬਣ ਗਏ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਵਰਗੇ ਵੱਡੇ ਸਿਤਾਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ: ਪਰਿਵਾਰ ਨਾਲ ਮਹਾਕਾਲ ਦੀ ਸ਼ਰਨ 'ਚ ਪੁੱਜੀ ਸੁਨੰਦਾ ਸ਼ਰਮਾ, ਭਗਤੀ 'ਚ ਲੀਨ ਨਜ਼ਰ ਆਈ ਗਾਇਕਾ

ਮੀਡੀਆ ਰਿਪੋਰਟਾਂ ਅਨੁਸਾਰ, ਅਮਿਤਾਭ ਬੱਚਨ ਨੇ ਪਿਛਲੇ ਸਾਲ 71 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਸੀ। ਵਿੱਤੀ ਸਾਲ 2024-25 ਵਿੱਚ, ਉਨ੍ਹਾਂ ਨੇ 120 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ, ਜਿਸ ਵਿੱਚੋਂ ਉਨ੍ਹਾਂ ਦੀ ਆਖਰੀ ਐਡਵਾਂਸ ਟੈਕਸ ਕਿਸ਼ਤ 52.5 ਕਰੋੜ ਰੁਪਏ ਸੀ, ਜੋ ਉਨ੍ਹਾਂ ਨੇ 15 ਮਾਰਚ, 2025 ਨੂੰ ਜਮ੍ਹਾ ਕਰਵਾਈ।

ਇਹ ਵੀ ਪੜ੍ਹੋ: ਯੂ-ਟਿਊਬਰ ਨੇ ਬਣਾਇਆ ਅਨੌਖਾ ਵਿਸ਼ਵ ਰਿਕਾਰਡ, ਵੇਖ ਹਰ ਕੋਈ ਰਹਿ ਗਿਆ ਹੱਕਾ-ਬੱਕਾ (ਵੀਡੀਓ ਵਾਇਰਲ)

ਸਭ ਤੋਂ ਵੱਧ ਟੈਕਸ ਦੇਣ ਵਾਲੀਆਂ ਮਸ਼ਹੂਰ ਸੈਲੀਬ੍ਰਿਟੀਆਂ ਦੀ ਸੂਚੀ

ਪਿਛਲੇ ਸਾਲ, ਸਭ ਤੋਂ ਵੱਧ ਟੈਕਸ ਦੇਣ ਵਾਲੇ ਸ਼ਾਹਰੁਖ ਖਾਨ ਸਨ, ਜਿਨ੍ਹਾਂ ਨੇ 92 ਕਰੋੜ ਰੁਪਏ ਟੈਕਸ ਦੇ ਤੌਰ 'ਤੇ ਅਦਾ ਕੀਤੇ ਸਨ। ਹਾਲਾਂਕਿ, ਇਸ ਵਾਰ ਅਮਿਤਾਭ ਬੱਚਨ ਨੇ 120 ਕਰੋੜ ਰੁਪਏ ਟੈਕਸ ਦੇ ਕੇ ਨਾ ਸਿਰਫ਼ ਸ਼ਾਹਰੁਖ (84.17 ਕਰੋੜ ਰੁਪਏ) ਨੂੰ 30% ਦੇ ਫਰਕ ਨਾਲ ਪਿੱਛੇ ਛੱਡਿਆ, ਸਗੋਂ ਚੌਥੇ ਸਥਾਨ ਤੋਂ ਸੂਚੀ ਵਿੱਚ ਸਿਖਰ 'ਤੇ ਵੀ ਪਹੁੰਚ ਗਏ।

ਵਿੱਤੀ ਸਾਲ 2024-25 ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਮਸ਼ਹੂਰ ਸੈਲੀਬ੍ਰਿਟੀ

  • ਅਮਿਤਾਭ ਬੱਚਨ - 120 ਕਰੋੜ ਰੁਪਏ
  • ਸ਼ਾਹਰੁਖ ਖਾਨ - 84.17 ਕਰੋੜ ਰੁਪਏ
  • ਥਲਪਤੀ ਵਿਜੇ - 80 ਕਰੋੜ ਰੁਪਏ
  • ਸਲਮਾਨ ਖਾਨ - 75 ਕਰੋੜ ਰੁਪਏ

ਇਹ ਵੀ ਪੜ੍ਹੋ: ਸਰਕਾਰ ਦੀ ਵੱਡੀ ਕਾਰਵਾਈ, ਇਸ Singer ਦੇ ਇਨ੍ਹਾਂ 3 ਗਾਣਿਆਂ 'ਤੇ ਲਾਇਆ ਬੈਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News