ਪਾਕਿਸਤਾਨ ''ਚ ਦੋ ਵੱਖ-ਵੱਖ ਸੜਕ ਹਾਦਸਿਆਂ ''ਚ 11 ਲੋਕਾਂ ਦੀ ਮੌਤ
Friday, Mar 28, 2025 - 04:53 PM (IST)

ਪੇਸ਼ਾਵਰ (ਭਾਸ਼ਾ) : ਉੱਤਰ-ਪੱਛਮੀ ਪਾਕਿਸਤਾਨ 'ਚ ਵੀਰਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਚਾਰ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸਵਾਤ ਤੇ ਮਾਨਸੇਹਰਾ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਪਹਾੜੀ ਜ਼ਿਲ੍ਹੇ ਸ਼ਾਂਗਲਾ ਦੇ ਮਲਕ ਖੇਲ ਕੋਟਕੇ ਵਿਖੇ ਇੱਕ ਕਾਰ ਨਹਿਰ 'ਚ ਡਿੱਗਣ ਕਾਰਨ ਇੱਕ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਸੜਕ 'ਤੇ ਫਿਸਲਣ ਕਾਰਨ ਕਾਰ ਨਹਿਰ 'ਚ ਡਿੱਗ ਗਈ।
ਪੁਲਸ ਨੇ ਦੱਸਿਆ ਕਿ ਇੱਕ ਹੋਰ ਹਾਦਸਾ ਉਦੋਂ ਵਾਪਰਿਆ ਜਦੋਂ ਮਲਕੰਦ ਜ਼ਿਲ੍ਹੇ ਦੀ ਦਰਗਈ ਤਹਿਸੀਲ 'ਚ ਇੱਕ ਕਾਰ ਸੜਕ ਤੋਂ ਫਿਸਲ ਕੇ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਔਰਤਾਂ ਸਮੇਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਦਰਗਈ ਦੇ ਬਾਹਰਵਾਰ ਖਟਕੋ ਸ਼ਾਹ ਅਫਗਾਨ ਸ਼ਰਨਾਰਥੀ ਕੈਂਪ ਦੇ ਨੇੜੇ ਵਾਪਰਿਆ। 'ਰੈਸਕਿਊ 1122' ਦੇ ਬੁਲਾਰੇ ਮੁਹੰਮਦ ਅਸੀਮ ਖਾਨ ਨੇ ਕਿਹਾ ਕਿ ਇਹ ਹਾਦਸਾ ਭਾਰੀ ਮੀਂਹ ਕਾਰਨ ਗਿੱਲੀ ਸੜਕ 'ਤੇ ਵਾਹਨ ਦੇ ਫਿਸਲਣ ਕਾਰਨ ਹੋਇਆ। ਲਾਸ਼ਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8