ਭਗਵਾਨ ਸ਼੍ਰੀਰਾਮ ਪ੍ਰਤੀ ਸ਼ਰਧਾ, 3 ਦਹਾਕਿਆਂ ਬਾਅਦ ''ਮੌਨ ਵਰਤ'' ਤੋੜੇਗੀ 85 ਸਾਲਾ ਬਜ਼ੁਰਗ

Tuesday, Jan 09, 2024 - 01:32 PM (IST)

ਧਨਬਾਦ- ਝਾਰਖੰਡ ਦੀ 85 ਸਾਲਾ ਇਕ ਬਜ਼ੁਰਗ ਔਰਤ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਉਦਘਾਟਨ ਦਾ ਸੁਫ਼ਨਾ ਸੱਚ ਹੋਣ ਮਗਰੋਂ ਤਿੰਨ ਦਹਾਕਿਆਂ ਤੋਂ ਜਾਰੀ ਮੌਨ ਵਰਤ ਤੋੜ ਦੇਵੇਗੀ। ਉਨ੍ਹਾਂ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ 1992 ਵਿਚ ਜਿਸ ਦਿਨ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ, ਉਸੇ ਦਿਨ ਸਰਸਵਤੀ ਦੇਵੀ ਨੇ ਸਹੁੰ ਚੁੱਕੀ ਸੀ ਕਿ ਉਹ ਮੌਨ ਵਰਤ ਉਦੋਂ ਹੀ ਤੋੜੇਗੀ, ਜਦੋਂ ਰਾਮ ਮੰਦਰ ਦਾ ਉਦਘਾਟਨ ਹੋਵੇਗਾ। ਮੰਦਰ ਦਾ ਉਦਘਾਟਨ ਵੇਖਣ ਲਈ ਧਨਬਾਦ ਵਾਸੀ ਸਰਸਵਤੀ ਦੇਵੀ ਸੋਮਵਾਰ ਰਾਤ ਟਰੇਨ ਤੋਂ ਉੱਤਰ ਪ੍ਰਦੇਸ਼ ਦੇ ਅਯੁੱਧਿਆ ਲਈ ਰਵਾਨਾ ਹੋਈ। ਸਰਸਵਤੀ ਨੂੰ ਅਯੁੱਧਿਆ ਵਿਚ 'ਮੌਨੀ ਮਾਤਾ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ- ਟੁੱਟਿਆ 20 ਸਾਲ ਦਾ ਰਿਕਾਰਡ, PM ਮੋਦੀ ਦੇ ਦੌਰੇ ਮਗਰੋਂ ਗੂਗਲ 'ਤੇ ਖੂਬ ਸਰਚ ਹੋ ਰਿਹੈ 'ਲਕਸ਼ਦੀਪ'

ਪਰਿਵਾਰਕ ਮੈਂਬਰਾਂ ਨਾਲ ਸਰਸਵਤੀ ਦੇਵੀ ਇਸ਼ਾਰਿਆਂ 'ਚ ਕਰਦੀ ਹੈ ਗੱਲ

ਸਰਸਵਤੀ ਇਸ਼ਾਰਿਆਂ ਨਾਲ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਦੀ ਹੈ। ਉਹ ਲਿਖ ਕੇ ਵੀ ਲੋਕਾਂ ਨਾਲ ਗੱਲ ਕਰਦੀ ਹੈ ਪਰ ਗੁੰਝਲਦਾਰ ਵਾਕ ਲਿਖਦੀ ਹੈ। ਉਨ੍ਹਾਂ ਨੇ 'ਮੌਨ ਵਰਤ' ਨਾਲ ਕੁਝ ਸਮੇਂ ਦਾ ਵਿਰਾਮ ਲਿਆ ਸੀ ਅਤੇ 2020 ਤੱਕ ਹਰ ਦਿਨ ਦੁਪਹਿਰ 'ਚ ਇਕ ਘੰਟੇ ਬੋਲਦੀ ਸੀ ਪਰ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਦਰ ਦੀ ਨੀਂਹ ਰੱਖੀ, ਉਸੇ ਦਿਨ ਤੋਂ ਉਨ੍ਹਾਂ ਨੇ ਪੂਰਾ ਦਿਨ ਮੌਨ ਧਾਰਿਆ। 

ਇਹ ਵੀ ਪੜ੍ਹੋ-  ਉਮਰ 50 ਸਾਲ, 2000 ਕਿ.ਮੀ. ਦੀ ਪੈਦਲ ਯਾਤਰਾ ਕਰ ਅਯੁੱਧਿਆ ਪਹੁੰਚ ਰਹੇ 'ਬਾਪੂ'

1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਮਗਰੋਂ ਚੁੱਪ ਰਹਿਣ ਦੀ ਚੁੱਕੀ ਸੀ ਸਹੁੰ

ਦੇਵੀ ਦੇ ਸਭ ਤੋਂ ਛੋਟੇ ਬੇਟੇ 55 ਸਾਲਾ ਹਰੇਰਾਮ ਅਗਰਵਾਲ ਨੇ ਦੱਸਿਆ ਕਿ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ ਗਈ ਸੀ ਤਾਂ ਮੇਰੀ ਮਾਂ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਤੱਕ ਚੁੱਪ ਰਹਿਣ ਦੀ ਸਹੁੰ ਚੁੱਕੀ ਸੀ। ਜਦੋਂ ਤੋਂ ਮੰਦਰ 'ਚ ਪ੍ਰਾਣ ਪ੍ਰਤਿਸ਼ਠਾ ਦੀ ਤਾਰੀਖ਼ ਦਾ ਐਲਾਨ ਹੋਇਆ ਹੈ, ਉਦੋਂ ਤੋਂ ਹੀ ਉਹ ਬਹੁਤ ਖੁਸ਼ ਹੈ। ਹਰੇਰਾਮ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਧਨਬਾਦ ਰੇਲਵੇ ਸਟੇਸ਼ਨ ਤੋਂ ਗੰਗਾ-ਸਤਲੁਜ ਐਕਸਪ੍ਰੈੱਸ ਰਾਹੀਂ ਅਯੁੱਧਿਆ ਲਈ ਰਵਾਨਾ ਹੋਈ। ਉਹ 22 ਜਨਵਰੀ ਨੂੰ ਆਪਣਾ ਮੌਨ ਵਰਤ ਤੋੜੇਗੀ।

ਇਹ ਵੀ ਪੜ੍ਹੋ- ਸੂਰਤ 'ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ, ਅਯੁੱਧਿਆ ਭੇਜੀ ਜਾਵੇਗੀ

ਪਤੀ ਦੀ ਮੌਤ ਮਗਰੋਂ ਭਗਵਾਨ ਰਾਮ ਨੂੰ ਸਮਰਪਿਤ ਕੀਤਾ ਜੀਵਨ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 4 ਧੀਆਂ ਸਮੇਤ 8 ਬੱਚਿਆਂ ਦੀ ਮਾਂ ਦੇਵੀ ਨੇ 1986 'ਚ ਆਪਣੇ ਪਤੀ ਦੇਵਕੀਨੰਦਨ ਅਗਰਵਾਲ ਦੀ ਮੌਤ ਤੋਂ ਬਾਅਦ ਆਪਣਾ ਜੀਵਨ ਭਗਵਾਨ ਰਾਮ ਨੂੰ ਸਮਰਪਿਤ ਕਰ ਦਿੱਤਾ ਅਤੇ ਆਪਣਾ ਜ਼ਿਆਦਾਤਰ ਸਮਾਂ ਤੀਰਥ ਯਾਤਰਾਵਾਂ 'ਤੇ ਬਿਤਾਇਆ। ਸਰਸਵਤੀ ਦੇਵੀ ਇਸ ਸਮੇਂ ਆਪਣੇ ਦੂਜੇ ਬੇਟੇ ਨੰਦਲਾਲ ਅਗਰਵਾਲ ਨਾਲ ਧਨਬਾਦ 'ਚ ਰਹਿ ਰਹੀ ਹੈ। ਨੰਦਲਾਲ ਦੀ ਪਤਨੀ ਇਨੂ ਅਗਰਵਾਲ (53) ਨੇ ਦੱਸਿਆ ਕਿ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਉਸ ਨੇ ਆਪਣੀ ਸੱਸ ਨੂੰ ਭਗਵਾਨ ਰਾਮ ਦੀ ਭਗਤੀ ਵਿਚ ਮੌਨ ਵਰਤ ਰੱਖਦਿਆਂ ਦੇਖਿਆ। ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਮੇਰੀ ਸੱਸ ਨੇ ਅਯੁੱਧਿਆ ਦਾ ਦੌਰਾ ਕੀਤਾ ਅਤੇ ਰਾਮ ਮੰਦਰ ਦੇ ਨਿਰਮਾਣ ਤੱਕ 'ਮੌਨ ਵਰਤ' ਦਾ ਪ੍ਰਣ ਲਿਆ। ਉਹ ਦਿਨ ਦੇ 23 ਘੰਟੇ ਚੁੱਪ ਰਹਿੰਦੀ ਹੈ। ਦੁਪਹਿਰ ਵਿਚ ਸਿਰਫ ਇਕ ਘੰਟੇ ਦਾ ਬ੍ਰੇਕ ਲੈਂਦੀ ਹੈ। ਬਾਕੀ ਸਮਾਂ ਉਹ ਸਾਡੇ ਨਾਲ ਕਲਮ ਅਤੇ ਕਾਗਜ਼ ਰਾਹੀਂ ਗੱਲਬਾਤ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News