ਉਪ-ਤਹਿਸੀਲ ਦਫ਼ਤਰ ਵਿਚ ਕੰਪਿਊਟਰ ਆਪਰੇਟਰਾਂ ਨੇ ਕੀਤੀ ਹੇਰਾਫੇਰੀ, ਮਾਮਲਾ ਦਰਜ

Saturday, Mar 24, 2018 - 02:51 PM (IST)

ਉਪ-ਤਹਿਸੀਲ ਦਫ਼ਤਰ ਵਿਚ ਕੰਪਿਊਟਰ ਆਪਰੇਟਰਾਂ ਨੇ ਕੀਤੀ ਹੇਰਾਫੇਰੀ, ਮਾਮਲਾ ਦਰਜ

ਗੋਹਾਨਾ — ਗੋਹਾਨਾ ਦੇ ਪਿੰਡ ਖਾਨਪੁਰ ਵਿਚ ਸਥਿਤ ਉਪ-ਤਹਿਸੀਲ ਦਫਤਰ 'ਚ ਕੰਮ ਕਰਨ ਵਾਲੇ ਦੋ ਕੰਪਿਊਟਰ ਆਪਰੇਟਰਾਂ ਵਲੋਂ ਸਰਕਾਰੀ ਰਿਕਾਰਡ ਵਿਚ ਹੇਰਾਫੇਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣਕਾਰੀ ਹੋਣ ਤੋਂ ਬਾਅਦ ਨਾਇਬ ਤਹਿਸੀਲਦਾਰ ਹਵਾ ਸਿੰਘ ਪੂਨਿਆ ਨੇ ਦੋ ਕੰਪਿਊਟਰ ਆਪਰੇਟਰਾਂ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

PunjabKesari
ਪਿੰਡ ਖਾਨਪੁਰ ਕਲਾਂ ਸਥਿਤ ਉਪ ਤਹਿਸੀਲਦਾਰ ਪੂਨੀਆ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਨ੍ਹਾਂ ਦੇ ਦਫਤਰ ਵਿਚ ਮੁਕੇਸ਼ ਅਤੇ ਦੀਪਕ ਬਤੌਰ ਕੰਪਿਊਟਰ ਆਪਰੇਟਰ ਤਾਇਨਾਤ ਹਨ। ਪਿਛਲੇ ਦਿਨੀਂ ਇਕ ਵਿਅਕਤੀ ਨੇ ਤਹਿਸੀਲ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਕਿ ਉਸਨੇ ਕਿਸੇ ਬੈਂਕ ਕੋਲੋਂ ਲੋਨ ਨਹੀਂ ਲਿਆ ਹੈ ਪਰ ਰਿਕਾਰਡ ਵਿਚ ਲੋਨ ਚੜ੍ਹਾ ਦਿੱਤਾ ਗਿਆ ਹੈ। ਇਸ ਦੌਰਾਨ ਇਕ ਫਰਜ਼ੀ ਰਜਿਸਟਰੀ ਵੀ ਕਰਵਾ ਦਿੱਤੀ ਗਈ ਹੈ।

PunjabKesari
ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਆਪਰੇਟਰ ਮੁਕੇਸ਼ ਨੇ ਕਿਸੇ ਹੋਰ ਦੀ ਜਾਇਦਾਦ ਦੀ ਜ਼ਮੀਨ 'ਤੇ ਕਿਸੇ ਦੂਸਰੇ ਵਿਅਕਤੀ ਦਾ ਬੈਂਕ ਲੋਨ ਕਿਸੇ ਹੋਰ ਦੇ ਖਾਤੇ ਚੜ੍ਹਾ ਦਿੱਤਾ ਹੈ।
ਇਸ ਦੇ ਨਾਲ ਹੀ ਦੂਜੇ ਪਾਸੇ ਦੋਸ਼ੀ ਦੀਪਕ ਨੇ ਕਿਸੇ ਦੂਸਰੇ ਵਿਅਕਤੀ ਦੀ ਮਾਲਕੀ ਤਬਦੀਲ ਕਰਕੇ ਚਾਰ ਕਨਾਲ ਜ਼ਮੀਨ ਦੀ ਫਰਜ਼ੀ ਰਜਿਸਟਰੀ ਕਰਵਾ ਦਿੱਤੀ। ਪੁਲਸ ਨੇ ਸ਼ਿਕਾਇਤ ਦਰਜ ਕਰਕੇ ਦੋਵਾਂ ਆਪਰੇਟਰਾਂ ਦੇ ਖਿਲਾਫ ਧੋਖਾਧੜੀ ਅਤੇ ਹੇਰਾਫੇਰੀ ਕਰਨ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News