ਬਾਜ਼ਾਰ ''ਚ ਇਸ ਤਰ੍ਹਾਂ ਚਲਾ ਸਕਦੇ ਹੋ 500 ਤੇ 1000 ਰੁਪਏ ਦੇ ਪੁਰਾਣੇ ਨੋਟ
Thursday, Nov 09, 2017 - 01:10 AM (IST)

ਨਵੀਂ ਦਿੱਲੀ— ਪਿੱਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਤੋਂ ਬਾਅਦ 500 ਤੇ 1000 ਰੁਪਏ ਦੇ ਨੋਟ ਚੱਲਣੇ ਬੰਦ ਹੋ ਗਏ ਹਨ। ਨੋਟਬੰਦੀ ਦੌਰਾਨ ਲੋਕਾਂ ਨੇ ਇਨ੍ਹਾਂ ਪੁਰਾਣੇ ਨੋਟਾਂ ਨੂੰ ਬੈਂਕਾਂ 'ਚ ਜਮ੍ਹਾਂ ਕਰਵਾ ਦਿੱਤਾ ਸੀ ਪਰ ਹੁਣ ਤੱਕ ਵੱਡੀ ਰਕਮ ਅਜਿਹੀ ਹੈ, ਜੋ ਸਿਸਟਮ 'ਚ ਵਾਪਸ ਨਹੀਂ ਆਏ। ਹੁਣ ਖਬਰ ਇਹ ਹੈ ਕਿ ਪੁਰਾਣੇ ਨੋਟ ਆਨਲਾਈਨ ਵਿੱਕਰੀ ਕਰਨ ਵਾਲੀ ਵੈੱਬਸਾਈਟ ਈਬੇ 'ਤੇ ਵਿੱਕ ਰਹੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਬੋਲੀ ਅਸਲ ਕੀਮਤ ਤੋਂ ਜ਼ਿਆਦਾ ਲੱਗ ਰਹੀ ਹੈ। ਪੁਰਾਣੇ ਨੋਟਾਂ ਦੀ ਕਲੈਕਸ਼ਨ ਰੱਖਣ ਦੇ ਸ਼ੌਕੀਨ ਇਨ੍ਹਾਂ ਨੋਟਾਂ ਦੇ ਖਰੀਦਦਾਰ ਬਣਦੇ ਹਨ। ਵੱਡੇ ਪੱਧਰ 'ਤੇ ਇਨ੍ਹਾਂ ਦੀ ਬੋਲੀ ਲਗਾਈ ਜਾਂਦੀ ਹੈ। ਖਾਸ ਨੋਟਾਂ ਦੀ ਵੈਲਿਊ ਵੀ ਜ਼ਿਆਦਾ ਹੁੰਦੀ ਹੈ।
ਈਬੇ 'ਤੇ ਲੱਗਦੀ ਹੈ ਬੋਲੀ
ਭਾਰਤੀ ਕਰੰਸੀ ਦੇ ਰੇਅਰ ਨੋਟਾਂ ਦੀ ਬੋਲੀ ਈਬੇ 'ਤੇ ਲੱਗਦੀ ਹੈ। ਈਬੇ ਸਮੇਂ-ਸਮੇਂ 'ਤੇ ਅਜਿਹੇ ਨੋਟਾਂ ਦੀ ਬੋਲੀ ਲਗਾਉਂਦਾ ਰਹਿੰਦਾ ਹੈ। ਇਸ ਬੋਲੀ 'ਚ ਕੋਈ ਵੀ ਵੈੱਬਸਾਈ ਰਾਹੀਂ ਹਿੱਸਾ ਲੈ ਸਕਦਾ ਹੈ। ਜੇਕਰ ਤੁਹਾਡੇ ਕੋਲ ਕੋਈ ਖਾਸ ਸੀਰੀਜ਼ ਦਾ ਨੋਟ ਹੈ ਤਾਂ ਤੁਸੀਂ ਵੀ ਇਸ ਤੋਂ ਕਮਾਈ ਕਰ ਸਕਦੇ ਹੋ। ਖਾਸ ਕਰਕੇ '786' ਡਿਜਿਟ ਵਾਲੇ ਨੋਟ ਦੀ ਬੋਲੀ ਇਕ ਤੋਂ ਤਿੰਨ ਲੱਖ ਰੁਪਏ ਤੱਕ ਲੱਗਦੀ ਹੈ। ਅਜਿਹੀਆਂ ਹੀ ਸਾਈਟਾਂ 'ਤੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਉਪਲੱਬਧ ਹਨ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਅਜਿਹਾ ਨੋਟਬੰਦੀ ਤੋਂ ਪਹਿਲਾਂ ਵੀ ਹੁੰਦਾ ਸੀ।
ਕਿਉਂ ਲੱਗਦੀ ਹੈ ਬੋਲੀ
ਸੌਕੀਨਾਂ ਦੇ ਲਈ ਇਹ ਬਹੁਤ ਪੁਰਾਣਾ ਸ਼ੌਂਕ ਹੈ। ਬੰਦ ਹੋ ਗਏ ਨੋਟਾਂ ਨੂੰ ਲੋਕ ਆਪਣੇ ਸ਼ੌਂਕ ਲਈ ਇਕੱਠਾ ਕਰਦੇ ਹਨ। ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਅਜਿਹਾ ਹੁੰਦਾ ਹੈ। ਨੋਟ ਜਿੰਨਾਂ ਪੁਰਾਣਾ ਹੁੰਦਾ ਹੈ, ਉਸ ਦੀ ਕੀਮਤ ਉਨੀ ਹੀ ਜ਼ਿਆਦਾ ਹੁੰਦੀ ਹੈ।
ਕਿੰਨੀ ਕੀਮਤ 'ਤੇ ਮਿਲਦੇ ਹਨ ਨੋਟ
ਈਬੇ ਵੈੱਬਸਾਈਟ 'ਤੇ ਵਿੱਕਣ ਵਾਲੇ 500 ਤੇ 1000 ਰੁਪਏ ਦੇ ਨੋਟ 299 ਰੁਪਏ ਤੋਂ 10,000 ਰੁਪਏ ਤੱਕ ਦੀ ਕੀਮਤ ਤੱਕ ਮਿਲ ਜਾਣਗੇ। ਇਸ ਤੋਂ ਇਲਾਵਾ 200 ਤੇ 500 ਦੇ ਨਵੇਂ ਨੋਟ ਵੀ ਨਿਲਾਮੀ ਲਈ ਮੌਜੂਦ ਹਨ। ਨਵੇਂ 500 ਰੁਪਏ ਦੇ ਨੋਟ ਦੀ ਕੀਮਤ 1200 ਰੁਪਏ ਤੱਕ ਹੈ। ਉਥੇ ਦਾਂਡੀ ਮਾਰਚ ਦੌਰਾਨ ਵਾਲੇ 500 ਦੇ ਨੋਟ ਦੀ ਕੀਮਤ 7 ਲੱਖ ਰੁਪਏ ਤੱਕ ਹੈ।
2000 ਰੁਪਏ ਦਾ ਨਵਾਂ ਨੋਟ ਵੀ ਹੈ ਨਿਲਾਮੀ ਲਈ
ਵੈੱਬਸਾਈਟ ਈਬੇ 'ਤੇ 2000 ਰੁਪਏ ਦਾ ਨੋਟ ਵੀ ਨਿਲਾਮੀ ਦੇ ਲਈ ਉਪਲੱਬਧ ਹੈ। ਇਸ ਨੋਟ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਈਬੇ ਵੈੱਬਸਾਈਟ 'ਤੇ 2000 ਰੁਪਏ ਦਾ ਇਕ ਨੋਟ 1.50 ਲੱਖ ਰੁਪਏ 'ਚ ਵਿੱਕ ਰਿਹਾ ਹੈ। ਇਹ ਨੋਟ 786 ਸੀਰੀਅਲ ਨੰਬਰ ਦੀ ਸੀਰੀਜ਼ ਦਾ ਹੈ। ਤਮਾਮ ਲੋਕ ਇਸ ਨੂੰ ਖਰੀਦਣ ਲਈ ਇੰਨੇ ਹੀ ਪੈਸੇ ਦੇਣ ਲਈ ਤਿਆਰ ਹਨ। ਲਗਾਤਾਰ ਇਸ ਦੀਆਂ ਬੋਲੀਆਂ ਲੱਗਦੀਆਂ ਲੱਗ ਰਹੀਆਂ ਹਨ।
786 ਨੰਬਰ ਦੇ ਨੋਟਾਂ ਦੀ ਕੀਮਤ ਹੋਰ ਜ਼ਿਆਦਾ
ਲੱਕੀ ਮੰਨਿਆ ਜਾਣ ਵਾਲੇ ਨੰਬਰ 786 ਦੀ ਸੀਰੀਜ਼ ਵਾਲੇ ਨੋਟਾਂ ਦੀ ਕੀਮਤ ਹੋਰ ਜ਼ਿਆਦਾ ਹੈ। 786 ਨੰਬਰ ਦੇ 200 ਰੁਪਏ ਦੇ ਨੋਟਾਂ ਦੀ ਕੀਮਤ 425 ਰੁਪਏ ਤੇ 500 ਰੁਪਏ ਦੇ ਨੋਟਾਂ ਦੀ ਕੀਮਤ 900 ਰੁਪਏ ਹੈ।
ਮਿਲ ਸਕਦੀ ਹੈ ਸਜ਼ਾ
ਦੱਸਣਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਪੁਰਾਣੇ ਨੋਟ ਬੰਦ ਹੋ ਗਏ ਹਨ। ਅਜਿਹੇ 'ਚ ਜ਼ਿਆਦਾ ਗਿਣਤੀ 'ਚ ਇਨ੍ਹਾਂ ਨੂੰ ਰੱਖਣਾ ਅਪਰਾਧ ਹੈ। ਕਲੈਕਸ਼ਨ ਤੌਰ 'ਤੇ ਇਨ੍ਹਾਂ ਨੋਟਾਂ ਨੂੰ ਰੱਖਿਆ ਜਾ ਸਕਦਾ ਹੈ। ਜੇਕਰ ਕਿਸੇ ਦੇ ਕੋਲ 500 ਤੇ 1000 ਰੁਪਏ ਦੇ ਪੁਰਾਣੇ ਨੋਟ 10 ਤੋਂ ਜ਼ਿਆਦਾ ਹਨ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਹੋਵੇਗੀ।