ਉੱਤਰ ਪ੍ਰਦੇਸ਼: ਸੰਭਲ ’ਚ 129 ਲੋਕ ਮਿਲੇ ਹੈਪੇਟਾਈਟਿਸ-ਸੀ ਨਾਲ ਪੀੜਤ

Saturday, Apr 23, 2022 - 04:02 PM (IST)

ਉੱਤਰ ਪ੍ਰਦੇਸ਼: ਸੰਭਲ ’ਚ 129 ਲੋਕ ਮਿਲੇ ਹੈਪੇਟਾਈਟਿਸ-ਸੀ ਨਾਲ ਪੀੜਤ

ਸੰਭਲ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਅਸਮੋਲੀ ਖੇਤਰ ਦੇ ਇਕ ਪਿੰਡ ’ਚ 129 ਲੋਕ ਹੈਪੇਟਾਈਟਿਸ-ਸੀ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸਰਗਰਮ ਹੋ ਗਏ ਹਨ। ਪ੍ਰਾਇਮਰੀ ਸਿਹਤ ਕੇਂਦਰ (ਪੀ. ਐੱਚ. ਸੀ.) ਦੇ ਡਾ. ਮਨੋਜ ਚੌਧਰੀ ਨੇ ਦੱਸਿਆ ਕਿ ਅਸੀਂ ਅਸਮੋਲੀ ਖੇਤਰ ਦੇ ਪਿੰਡ ਰਾਮਨਗਰ ’ਚ ਪਿਛਲੇ 8-10 ਦਿਨਾਂ ’ਚ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ।  ਉਨ੍ਹਾਂ ਨੇ ਦੱਸਿਆ ਕਿ 233 ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਸ ’ਚ 129 ਲੋਕਾਂ ਦੀ ਜਾਂਚ ਰਿਪੋਰਟ ’ਚ ਹੈਪੇਟਾਈਟਿਸ-ਸੀ ਦੀ ਪੁਸ਼ਟੀ ਹੋਈ।

ਚੌਧਰੀ ਨੇ ਦੱਸਿਆ ਕਿ ਹੈਪੇਟਾਈਟਿਸ-ਸੀ ਇਕ ਵਾਇਰਲ ਲਾਗ ਹੈ, ਜੋ ਮੁੱਖ ਰੂਪ ਨਾਲ ਖੂਨ ਜ਼ਰੀਏ ਫੈਲਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਇਸ ਦੀ ਜਾਂਚ ਕਰਾਂਗੇ ਕਿ ਇਹ ਕਿਸ ਵਜ੍ਹਾ ਤੋਂ ਬੀਮਾਰੀ ਫੈਲ ਰਹੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਕੀ ਨੇੜੇ ਸਥਿਤ ਚੀਨੀ ਮਿੱਲ ਦਾ ਪਾਣੀ ਜ਼ਮੀਨ ਦੇ ਅੰਦਰ ਆਉਣ ਨਾਲ ਇੱਥੋਂ ਦਾ ਪਾਣੀ ਪੀਲਾ ਹੋਣ ਦੀ ਵਜ੍ਹਾ ਨਾਲ ਪਿੰਡ ’ਚ ਬੀਮਾਰੀ ਫੈਲ ਰਹੀ ਹੈ। 

ਹੈਪੇਟਾਈਟਿਸ-ਸੀ ਦੇ ਮਰੀਜ਼ਾਂ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਮਨੀਸ਼ ਬੰਸਲ ਨੇ ਦੱਸਿਆ ਕਿ ਇਹ ਬੀਮਾਰੀ ਵਾਇਰਲ ਡਿਜੀਜ਼ ਹੈ ਅਤੇ ਇਸ ਨਾਲ ਪਾਣੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਬੰਸਲ ਨੇ ਕਿਹਾ ਕਿ ਪਿੰਡ ’ਚ ਸਾਫ ਪੀਣ ਵਾਲੇ ਪਾਣੀ ਦੀ ਵਿਵਸਥਾ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਹੈਪੇਟਾਈਟਿਸ-ਸੀ ਨਾਲ ਪੀੜਤ ਲੋਕਾਂ ਦਾ ਉੱਚਿਤ ਇਲਾਜ ਯਕੀਨੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਪਹਿਲਾਂ ਤੋਂ ਹੀ ਭੂਮੀਗਤ ਪਾਣੀ ਦੇ ਪ੍ਰਦੂਸ਼ਣ ਦੇ ਮਾਮਲੇ ਦੀ ਜਾਂਚ ’ਚ ਲੱਗਾ ਹੈ ਅਤੇ ਪੂਰੀ ਜਾਂਚ ਇਕ ਹਫ਼ਤੇ ’ਚ ਆ ਜਾਵੇਗੀ। 


author

Tanu

Content Editor

Related News