ਲਾੜੇ ਸਮੇਤ 13 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ, ਵਿਆਹ ''ਚ ਸ਼ਾਮਲ ਮਹਿਮਾਨ ਕੁਆਰੰਟਾਈਨ

06/23/2020 3:30:40 PM

ਭੀਲਵਾੜਾ (ਵਾਰਤਾ)— ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਫਿਰ ਵੀ ਲੋਕ ਕੋਰੋਨਾ ਨੂੰ ਹਲਕੇ 'ਚ ਲੈ ਰਹੇ ਹਨ। ਮਾਸਕ ਲਾਉਣ ਜ਼ਰੂਰੀ ਨਹੀਂ ਸਮਝ ਰਹੇ ਅਤੇ ਰਹਿੰਦੀ ਗੱਲ ਸਮਾਜਿਕ ਦੂਰੀ ਨਹੀਂ ਬਣਾ ਰਹੇ। ਹਾਲਾਂਕਿ ਵਿਆਹਾਂ-ਸ਼ਾਦੀਆਂ 'ਚ ਜ਼ਿਆਦਾ ਭੀੜ ਇਕੱਠੀ ਕਰਨ ਦੀ ਮਨਾਹੀ ਹੈ। ਵਿਆਹਾਂ 'ਚ 50 ਤੋਂ ਵਧੇਰੇ ਲੋਕਾਂ ਦੇ ਸ਼ਾਮਲ ਨਹੀਂ ਹੋ ਸਕਦੇ ਪਰ ਕਈ ਥਾਵਾਂ 'ਤੇ ਲੋਕ ਇਸ ਨਿਯਮ ਨੂੰ ਮੰਨਣ ਲਈ ਤਿਆਰ ਹੀ ਨਹੀਂ ਹਨ। 

ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਰਾਜਸਥਾਨ ਦੇ ਭੀਲਵਾੜਾ ਵਿਚ, ਜਿੱਥੇ ਵਿਆਹ ਸਮਾਰੋਹ 'ਚ ਸ਼ਾਮਲ ਲਾੜੇ ਸਮੇਤ 13 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪ੍ਰਸ਼ਾਸਨ ਨੇ ਵਿਆਹ ਸਮਾਰੋਹ ਕਰਾਉਣ ਵਾਲੇ ਪਰਿਵਾਰ ਦੇ ਮੁਖੀਆ ਵਿਰੁੱਧ ਪੁਲਸ ਥਾਣੇ 'ਚ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਾਇਆ ਹੈ, ਉੱਥੇ ਹੀ 110 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਦੱਸ ਦੇਈਏ ਕਿ ਭੀਲਵਾੜਾ ਦੇ ਮਾਹੇਸ਼ਵਰੀ ਹੋਸਟਲ ਵਿਚ ਬੀਤੀ 13 ਜੂਨ ਨੂੰ ਇਕ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਲਈ ਪਰਿਵਾਰ ਦੇ ਮੁਖੀਆ ਨੇ 26 ਮਈ ਨੂੰ ਸਬ-ਡਵੀਜ਼ਨ ਮੈਜਿਸਟ੍ਰੇਟ ਭੀਲਵਾੜਾ ਤੋਂ ਕਰੇੜਾ ਦੇ 13 ਬਰਾਤੀ ਅਤੇ 37 ਲਾੜੀ ਪੱਖ ਦੇ ਲੋਕਾਂ ਦੇ ਵਿਆਹ ਵਿਚ ਸ਼ਾਮਲ ਹੋਣ ਮਨਜ਼ੂਰੀ ਮੰਗੀ ਸੀ। ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ ਨਾਲ ਹੀ ਮਨਜ਼ੂਰੀ ਦਿੱਤੀ ਗਈ ਸੀ।

ਦੱਸਿਆ ਗਿਆ ਹੈ ਕਿ ਵਿਆਹ 'ਚ 3 ਦਿਨਾਂ ਦੇ ਸਮਾਰੋਹ 'ਚ 800 ਤੋਂ ਵਧੇਰੇ ਲੋਕਾਂ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਲਾੜੇ ਅਤੇ 5 ਹੋਰ ਲੋਕਾਂ ਦੀ ਸਿਹਤ ਖਰਾਬ ਹੋਣ 'ਤੇ ਉਨ੍ਹਾਂ ਦੀ ਕੋਰੋਨਾ ਜਾਂਚ ਕੀਤੀ ਗਈ ਅਤੇ ਉਹ ਸਾਰੇ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਵਿਆਹ ਵਿਚ ਸ਼ਾਮਲ ਪਰਿਵਾਰ ਦੇ 110 ਮਹਿਮਾਨਾਂ ਨੂੰ ਪ੍ਰਸ਼ਾਸਨ ਨੇ ਕੁਆਰੰਟਾਈਨ ਕਰਾਇਆ। ਬੀਤੀ 23 ਜੂਨ ਨੂੰ 7 ਹੋਰ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ। ਸਥਾਨਕ ਅਖ਼ਬਾਰਾਂ ਵਿਚ ਖ਼ਬਰਾਂ ਛਪਣ ਮਗਰੋਂ ਪ੍ਰਸ਼ਾਸਨ ਜਾਗਿਆ ਅਤੇ ਨਾਇਬ ਤਹਿਸੀਲਦਾਰ ਨੇ ਮੰਗਲਵਾਰ ਨੂੰ ਸੁਭਾਸ਼ ਨਗਰ ਥਾਣੇ ਵਿਚ ਪਰਿਵਾਰ ਦੇ ਮੁਖੀਆ ਵਿਰੁੱਧ ਭਾਰਤੀ ਸਜ਼ਾ ਜ਼ਾਬਤ ਦੀ ਧਾਰਾ 188, 269, 270, 271 ਅਤੇ ਆਫਤ ਪ੍ਰਬੰਧਨ ਐਕਟ 2005 ਦੀ ਧਾਰਾ-51 ਤਹਿਤ ਮੁਕੱਦਮਾ ਦਰਜ ਕਰਾਇਆ ਹੈ।।


Tanu

Content Editor

Related News