ਚੀਨ ਨਾਲ ਨਜਿੱਠਣ ਦੀ ਤਿਆਰੀ, ਹਿੰਦ ਮਹਾਸਾਗਰ ’ਚ ਭਾਰਤ ਤੇ ਅਮਰੀਕਾ ਦੀਆਂ ਸਮੁੰਦਰੀ ਫ਼ੌਜਾਂ ਨੇ ਕੀਤਾ ਅਭਿਆਸ
Tuesday, Jul 16, 2024 - 04:31 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਨੇ ਹਿੰਦ ਮਹਾਸਾਗਰ ’ਚ ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਅਮਰੀਕੀ ਜੰਗੀ ਬੇੜੇ ਥੀਓਡੋਰ ਰੂਜ਼ਵੈਲਟ ਨਾਲ ਅਭਿਆਸ ਕਰ ਕੇ ਸਮੁੰਦਰੀ ਖੇਤਰ ’ਚ ਦੋਵਾਂ ਦੇਸ਼ਾਂ ਦਰਮਿਆਨ ਵਧ ਰਹੇ ਰਣਨੀਤਕ ਤਾਲਮੇਲ ਦਾ ਪ੍ਰਦਰਸ਼ਨ ਕੀਤਾ। ਯੂ.ਐੱਸ.ਐੱਸ. ਥੀਓਡੋਰ ਰੂਜ਼ਵੈਲਟ ਯੂ. ਐੱਸ. ਨੇਵੀ ਦਾ ਇਕ ਪ੍ਰਮਾਣੂ-ਸੰਚਾਲਿਤ ਏਅਰਕ੍ਰਾਫਟ ਕੈਰੀਅਰ ਹੈ। ਅਮਰੀਕੀ ਦੂਤ ਘਰ ਦੇ ਇਕ ਬਿਆਨ ਮੁਤਾਬਕ ਥੀਓਡੋਰ ਰੂਜ਼ਵੇਲਟ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਨੇ 12 ਜੁਲਾਈ ਨੂੰ ਹਿੰਦ ਮਹਾਸਾਗਰ ’ਚ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਬੇੜਿਆਂ ਨਾਲ ਅਭਿਆਸ ਕੀਤਾ।
ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਇਕ ਨੇਵੀ ਫਲੀਟ ਹੈ ਜਿਸ ’ਚ ਇਕ ਏਅਰਕ੍ਰਾਫਟ ਕੈਰੀਅਰ ਦੇ ਨਾਲ-ਨਾਲ ਕਈ ਫ੍ਰੀਗੇਟਸ ਤੇ ਹੋਰ ਜਹਾਜ਼ ਸ਼ਾਮਲ ਹੁੰਦੇ ਹਨ। ਇਹ ਅਭਿਆਸ ਹਿੰਦ-ਪ੍ਰਸ਼ਾਂਤ ਖੇਤਰ ’ਚ ਫੌਜੀ ਦਬਦਬਾ ਕਾਇਮ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਲੋਕਰਾਜੀ ਦੇਸ਼ਾਂ ’ਚ ਵਧ ਰਹੀ ਚਿੰਤਾ ਦਰਮਿਆਨ ਹੋਇਆ ਹੈ। ਭਾਰਤੀ ਸਮੁੰਦਰੀ ਫੌਜ ਵਲੋਂ ਤਾਇਨਾਤ ਕੀਤੇ ਗਏ ਜਹਾਜ਼ਾਂ ’ਚ ਮਿਜ਼ਾਈਲ ਤੋੜੂ ਆਈ.ਐੱਨ.ਐੱਸ. ਵਿਸ਼ਾਖਾਪਟਨਮ ਤੇ ਸਹਾਇਤਾ ਸਮੱਗਰੀ ਮੁਹੱਈਆ ਕਰਨ ਵਾਲਾ ਜਹਾਜ਼ ਆਈ.ਐੱਨ.ਐੱਸ. ਆਦਿਤਿਆ ਵੀ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e