ਪ੍ਰੇਮ ਪ੍ਰਸਤਾਵ ਠੁਕਰਾਉਣ ''ਤੇ ਸਿਰਫਿਰੇ ਆਸ਼ਿਕ ਨੇ ਵਿਦਿਆਰਥਣ ''ਤੇ ਕੀਤਾ ਜਾਨਲੇਵਾ ਹਮਲਾ

Saturday, Mar 26, 2022 - 03:04 PM (IST)

ਪ੍ਰੇਮ ਪ੍ਰਸਤਾਵ ਠੁਕਰਾਉਣ ''ਤੇ ਸਿਰਫਿਰੇ ਆਸ਼ਿਕ ਨੇ ਵਿਦਿਆਰਥਣ ''ਤੇ ਕੀਤਾ ਜਾਨਲੇਵਾ ਹਮਲਾ

ਨੋਇਡਾ (ਭਾਸ਼ਾ)- ਨੋਇਡਾ ਦੇ ਸੈਕਟਰ 113 ਖੇਤਰ 'ਚ ਇਕ ਸਿਰਫਿਰੇ ਆਸ਼ਿਕ ਨੇ ਪ੍ਰੇਮ ਪ੍ਰਸਤਾਵ ਠੁਕਰਾਏ ਜਾਣ ਕਾਰਨ ਵਿਦਿਆਰਥਣ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੈਕਟਰ 113 ਦੇ ਥਾਣਾ ਇੰਚਾਰਜ ਸ਼ਰਦ ਕਾਂਤ ਨੇ ਦੱਸਿਆ ਕਿ ਪਰਥਲਾ ਪਿੰਡ ਸਥਿਤ ਅੰਬੇਡਕਰ ਵਿਹਾਰ ਕਾਲੋਨੀ ਦੀ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਅਰੁਣ ਕੁਮਾਰ ਮੋਰੀਆ ਨਾਮੀ ਨੌਜਵਾਨ ਪਿਆਰ ਕਰਦਾ ਸੀ। ਉਸ ਨੇ ਵਿਦਿਆਰਥਣ ਅੱਗੇ ਕਈ ਵਾਰ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ ਪਰ ਉਸ ਨੇ ਪ੍ਰਸਤਾਵ ਠੁਕਰਾ ਦਿੱਤਾ।

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਜਦੋਂ ਵਿਦਿਆਰਥਣ  ਦੇ ਪਰਿਵਾਰ ਵਾਲੇ ਘਰੋਂ ਬਾਹਰ ਗਏ ਸਨ, ਉਦੋਂ ਅਰੁਣ ਮੌਕੇ ਦਾ ਫ਼ਾਇਦਾ ਚੁੱਕ ਕੇ ਉਸ ਦੇ ਘਰ ਆਇਆ ਅਤੇ ਇਕ ਵਾਰ ਮੁੜ ਵਿਦਿਆਰਥਣ ਅੱਗੇ ਪ੍ਰੇਮ ਦਾ ਇਜ਼ਹਾਰ ਕੀਤਾ ਪਰ ਪੀੜਤਾ ਦੇ ਇਨਕਾਰ ਕਰਨ ਤੋਂ ਗੁੱਸੇ ਦੋਸ਼ੀ ਨੇ ਵਿਦਿਆਰਥਣ ਦੀ ਗਰਦਨ ਅਤੇ ਸਰੀਰ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗੰਭੀਰ ਹਾਲਤ 'ਚ ਪੀੜਤ ਵਿਦਿਆਰਥਣ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਪੁਲਸ ਨੇ ਦੋਸ਼ੀ ਨੇ ਗ੍ਰਿਫ਼ਤਾਰ ਕਰ ਲਿਆ।


author

DIsha

Content Editor

Related News