ਡਾਕਟਰ ਜੋੜੇ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ’ਚ ਦੱਸੀ ਵਜ੍ਹਾ
Wednesday, Dec 22, 2021 - 12:53 PM (IST)
ਨੋਇਡਾ (ਭਾਸ਼ਾ)— ਨੋਇਡਾ ਦੇ ਥਾਣਾ ਸੂਰਜਪੁਰ ਖੇਤਰ ਵਿਚ ਸਥਿਤ ਇਕ ਸੋਸਾਇਟੀ ’ਚ ਰਹਿਣ ਵਾਲੇ ਡਾਕਟਰ ਜੋੜੇ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਦੋਹਾਂ ਨੇ ਮਿਲ ਕੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ’ਚ ਜੋੜੇ ਨੇ ਕੁਝ ਲੋਕਾਂ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਥਾਣਾ ਸੂਰਜਪੁਰ ਖੇਤਰ ਦੇ ਜੀਟਾ ਸੈਕਟਰ ਵਿਚ ਸਥਿਤ ਪੈਰਾਮਾਊਂਟ ਸੋਸਾਇਟੀ ’ਚ ਰਹਿਣ ਵਾਲੇ ਡਾ. ਸਤੇਂਯਦਰ ਸਿੰਘ ਨਿਝਾਵਨ (58 ਸਾਲ) ਅਤੇ ਉਨ੍ਹਾਂ ਦੀ ਪਤਨੀ ਜਸਵੰਤ ਕੌਰ (56 ਸਾਲ) ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ : ਮੋਕਸ਼ ਦੀ ਪ੍ਰਾਪਤੀ ਲਈ ਸ਼ਖ਼ਸ ਨੇ ਤਿੰਨ ਬੱਚਿਆਂ ਸਮੇਤ ਪਤਨੀ ਦਾ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ
ਡਾਕਟਰ ਜੋੜੇ ਦੇ ਪੁੱਤਰ ਡਾ. ਤਰਨਪ੍ਰੀਤ ਸਿੰਘ ਨਿਝਾਵਨ ਵਲੋਂ ਪੁਲਸ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕਿ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡੀ. ਸੀ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਹੈ ਕਿ ਜੋੜਾ ਮੂਲ ਰੂਪ ਤੋਂ ਦਿੱਲੀ ਦੇ ਕੀਰਤੀ ਨਗਰ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ ਹੀ ਇਹ ਲੋਕ ਗ੍ਰੇਟਰ ਨੋਇਡਾ ਵਿਚ ਰਹਿਣ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਦੇ ਕੀਰਤੀ ਨਗਰ ਵਿਚ ਕੁਝ ਲੋਕਾਂ ਨਾਲ ਸੰਪਤੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
ਮਿ੍ਰਤਕ ਜੋੜੇ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ, ਜਿਸ ’ਚ ਉਨ੍ਹਾਂ ਨੇ ਕੁਝ ਲੋਕਾਂ ’ਤੇ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਡੀ. ਸੀ. ਪੀ. ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪੁਲਸ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ’ਤੇ ਮਿ੍ਰਤਕਾਂ ਨੇ ਦੋਸ਼ ਲਾਇਆ ਹੈ, ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲਾ: ਅਭਿਸ਼ੇਕ ਦੇ ਟਵੀਟ ’ਤੇ ਭੜਕੇ ਸਿਰਸਾ, ਬੋਲੇ- ‘ਦੋਹਰੀ ਖੇਡ ਖੇਡਣਾ ਬੰਦ ਕਰੋ’