ਮੁੰਬਈ ਦੇ ਡਾਕਟਰਾਂ ਨੇ ਇਕ ਵਿਅਕਤੀ ਦੇ ਗੋਡੇ ’ਚੋਂ ਕੱਢੀਆਂ ਵੱਡੇ ਆਕਾਰ ਦੀਆਂ ਪੱਥਰੀਆਂ!

08/07/2022 1:44:10 PM

ਮੁੰਬਈ- ਮਾਇਆਨਗਰੀ ਮੁੰਬਈ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਇਕ 70 ਸਾਲਾ ਵਿਅਕਤੀ ਦੇ ਸੱਜੇ ਗੋਡੇ ’ਚੋਂ ਵੱਡੇ ਆਕਾਰ ਦੀਆਂ ਪੱਥਰੀਆਂ ਨੂੰ ਕੱਢਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਹ ਭਾਰਤ ਵਿਚ ਕੀਤੀਆਂ ਗਈਆਂ ਅਨੋਖੀਆਂ ਅਤੇ ਬਹੁਤ ਹੀ ਅਜੀਬ ਸਰਜਰੀਆਂ ’ਚੋਂ ਇਕ ਮੰਨੀ ਜਾਂਦੀ ਹੈ, ਜਿਸ ਨੇ ਗੋਡਿਆਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਵਿਅਕਤੀ ਨੂੰ ਤੁਰਨ ਦੇ ਯੋਗ ਬਣਾਇਆ ਹੈ। ਮਰੀਜ਼ ਲਕਸ਼ਮੀਕਾਂਤ ਮਧੇਕਰ ਅਮਰਾਵਤੀ ਦਾ ਰਹਿਣ ਵਾਲਾ ਇਕ ਮਜ਼ਦੂਰ ਹੈ, ਜਿਸ ਦੇ ਗੋਡੇ ’ਚ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸੋਜ ਸੀ ਅਤੇ ਉਹ ਪਿਛਲੇ ਇਕ ਸਾਲ ਤੋਂ ਆਪਣੇ ਸੱਜੇ ਗੋਡੇ ’ਚ ਤੇਜ਼ ਦਰਦ ਤੋਂ ਪੀੜਤ ਸੀ।

ਐੱਸ. ਐੱਲ. ਰਹੇਜਾ ਹਸਪਤਾਲ, ਮਹਿਮ ਦੇ ਕੰਸਲਟੈਂਟ ਆਰਥੋਪੈਡਿਕ ਅਤੇ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਸਿਧਾਰਥ ਐੱਮ. ਸ਼ਾਹ ਨੇ ਕਿਹਾ, ‘‘ਇਸ ਨਾਲ ਮਰੀਜ਼ ਦੀ ਸਮੁੱਚੀ ਗਤੀਸ਼ੀਲਤਾ, ਤੁਰਨ-ਫਿਰਨ ’ਚ ਮੁਸ਼ਕਲ, ਪੌੜੀਆਂ ਚੜ੍ਹਨ ਜਾਂ ਇੱਥੋਂ ਤਕ ਕਿ ਬੈਠਣ ਤੋਂ ਬਾਅਦ ਉੱਠਣਾ ਵੀ ਪ੍ਰਭਾਵਿਤ ਹੋ ਰਿਹਾ ਸੀ।’’ ਮਰੀਜ਼ ਦੇ ਹਸਪਤਾਲ ’ਚ ਦਾਖਲ ਹੋਣ ਤੋਂ ਬਾਅਦ ਡਾਕਟਰ ਸ਼ਾਹ ਨੇ ਉਨ੍ਹਾਂ ਦੇ ਟੈਸਟ ਕੀਤੇ, ਗੋਡਿਆਂ ਦੇ ਜੋੜਾਂ ਦੀ ‘ਮਲਟੀਪਲ ਜੁਆਇੰਟ ਸਿਨੋਵਿਅਲ ਕੋਂਡਰੋਮੈਟੋਸਿਸ’ ਨਾਮਕ ਇਕ ਬਹੁਤ ਹੀ ਅਜੀਬ ਸਥਿਤੀ ਦੇ ਰੂਪ ’ਚ ਸਮੱਸਿਆ ਨੂੰ ਡਾਇਗਨੋਸ ਕੀਤਾ ਅਤੇ ਮਧੇਕਰ ਲਈ ਇਕ ਢੁੱਕਵੀਂ ਇਲਾਜ ਯੋਜਨਾ ਤਿਆਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਸਥਿਤੀ 1,00,000 ਲੋਕਾਂ ’ਚੋਂ ਇਕ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ’ਚ ਗੋਡਿਆਂ ਦੇ ਜੋੜਾਂ ਦੀ ਅੰਦਰੂਨੀ ਪਰਤ ਚਿਕਨਾਈ ਵਾਲੇ ਤਰਲ ਪਦਾਰਥ ਦੇ ਨਾਰਮਲ ਰਿਸਾਅ ਦੀ ਬਜਾਏ ਕਾਰਟੀਲੇਜ ਦੇ ਨੋਡਿਊਲ ਬਣਾਉਂਦੀ ਹੈ। ਡਾ. ਸ਼ਾਹ ਨੇ ਦੱਸਿਆ ਕਿ ਇਹ ਮਾਡਿਊਲ ਟੁੱਟ ਜਾਂਦੇ ਹਨ ਤੇ ਗੋਡਿਆਂ ਦੇ ਲੂਜ਼ ਬਾਡੀਜ਼ ਬਣ ਜਾਂਦੇ ਹਨ। ਇਹ ਆਮ ਤੌਰ ’ਤੇ ਗੋਲੀਆਂ ਵਾਂਗ ਛੋਟੇ ਜਾਂ ਕਈ ਮਾਮਲਿਆਂ ’ਚ ਆਕਾਰ ’ਚ ਵੱਡੇ ਹੁੰਦੇ ਹਨ।


DIsha

Content Editor

Related News