ਮਹਾਰਾਸ਼ਟਰ ''ਚ 24 ਘੰਟਿਆਂ ਵਿੱਚ ਆਏ 39923 ਨਵੇਂ ਮਾਮਲੇ, 53 ਹਜ਼ਾਰ ਤੋਂ ਵੱਧ ਹੋਏ ਠੀਕ
Friday, May 14, 2021 - 09:21 PM (IST)
ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਰੋਜ਼ਾਨਾ ਕਮੀ ਆ ਰਹੀ ਹੈ। ਹਾਲਾਂਕਿ, ਮਰਨ ਵਾਲਿਆਂ ਦੀ ਗਿਣਤੀ ਜ਼ਰੂਰ ਰਾਜ ਸਰਕਾਰ ਲਈ ਚਿੰਤਾ ਦਾ ਸਬੱਬ ਬਣੀ ਹੋਈ ਹੈ। ਸ਼ੁੱਕਰਵਾਰ ਨੂੰ ਰਾਜ ਵਿੱਚ 40 ਹਜ਼ਾਰ ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਮੁੰਬਈ ਵਿੱਚ ਵੀ 1,657 ਨਵੇਂ ਮਰੀਜ਼ ਮਿਲੇ ਹਨ। ਇਹ ਲਗਾਤਾਰ 6ਵਾਂ ਦਿਨ ਹੈ, ਜਦੋਂ ਮਹਾਰਾਸ਼ਟਰ ਵਿੱਚ 50 ਹਜ਼ਾਰ ਤੋਂ ਘੱਟ ਮਾਮਲੇ ਮਿਲੇ ਹਨ। ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 39,923 ਨਵੇਂ ਮਰੀਜ਼ ਮਿਲੇ ਹਨ, ਜਦੋਂ ਕਿ ਇਸ ਦੌਰਾਨ 53,249 ਲੋਕ ਠੀਕ ਹੋਏ ਹਨ। ਉਥੇ ਹੀ, ਇਸ ਦੌਰਾਨ 695 ਲੋਕਾਂ ਦੀ ਜਾਨ ਚੱਲੀ ਗਈ।
ਇਹ ਵੀ ਪੜ੍ਹੋ- ਅਸਾਮ: ਤਿਨਸੁਕੀਆ ਜ਼ਿਲ੍ਹੇ 'ਚ ਗ੍ਰਨੇਡ ਹਮਲਾ, ਇੱਕ ਵਿਅਕਤੀ ਦੀ ਮੌਤ, ਦੋ ਜ਼ਖ਼ਮੀ
ਮਹਾਰਾਸ਼ਟਰ ਵਿੱਚ ਹੁਣ ਤੱਕ ਕੁਲ ਅੰਕੜੇ ਵੱਧਕੇ 53,09,215 ਹੋ ਚੁੱਕੇ ਹਨ। ਜਦੋਂ ਕਿ ਕੁਲ ਲਾਸ਼ਾਂ ਦੀ ਗਿਣਤੀ 79,552 ਹੋ ਗਈ ਹੈ। ਐਕਟਿਵ ਮਾਮਲੇ ਹੁਣ 5,19,254 ਹਨ। ਉਥੇ ਹੀ, ਮੁੰਬਈ ਵਿੱਚ ਪਿਛਲੇ ਇੱਕ ਦਿਨ ਵਿੱਚ 2,572 ਲੋਕ ਠੀਕ ਹੋਏ ਹਨ। ਸ਼ਹਿਰ ਵਿੱਚ ਕੁਲ ਐਕਟਿਵ ਮਾਮਲੇ 37,656 ਹੋ ਗਏ ਹਨ। ਜਦੋਂ ਕਿ ਮਾਮਲੇ 199 ਦਿਨਾਂ ਵਿੱਚ ਡਬਲ ਹੋ ਰਹੇ ਹਨ।
ਰਾਜ ਵਿੱਚ ਵੀਰਵਾਰ ਨੂੰ 42582 ਨਵੇਂ ਮਾਮਲੇ ਸਾਹਮਣੇ ਆਏ ਸਨ। ਨਾਲ ਹੀ 24 ਘੰਟੇ ਵਿੱਚ ਕੋਰੋਨਾ ਵਾਇਰਸ ਨਾਲ 850 ਲੋਕਾਂ ਦੀ ਮੌਤ ਹੋਈ ਸੀ। ਇਸ ਦੇ ਨਾਲ ਰਾਜ ਵਿੱਚ ਇਨਫੈਕਸ਼ਨ ਨਾਲ ਕੁਲ ਮੌਤਾਂ ਦੀ ਗਿਣਤੀ 78,857 ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ਵਿੱਚ ਹਾਹਾਕਾਰ ਮਚਿਆ ਹੋਇਆ ਹੈ। ਜਿਸ ਦੇ ਨਾਲ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਾਜ ਹੈ। ਇਸ ਤੋਂ ਪਹਿਲਾਂ, ਬੁੱਧਵਾਰ ਨੂੰ 46781 ਨਵੇਂ ਮਾਮਲੇ ਅਤੇ 816 ਲੋਕਾਂ ਦੀ ਮੌਤ ਹੋਈ ਸੀ। ਉਥੇ ਹੀ, ਮੰਗਲਵਾਰ ਨੂੰ ਰਾਜ ਵਿੱਚ 40956 ਅਤੇ ਸੋਮਵਾਰ ਨੂੰ 37236 ਨਵੇਂ ਮਾਮਲੇ ਸਾਹਮਣੇ ਆਏ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।