ਇਸ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਗਾਂ ਨੂੰ ਦਿੱਤਾ 'ਰਾਜਮਾਤਾ' ਦਾ ਦਰਜਾ

Monday, Sep 30, 2024 - 03:20 PM (IST)

ਇਸ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਗਾਂ ਨੂੰ ਦਿੱਤਾ 'ਰਾਜਮਾਤਾ' ਦਾ ਦਰਜਾ

ਮੁੰਬਈ- ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਸੂਬਾ ਸਰਕਾਰ ਨੇ ਗਾਂ ਨੂੰ ਰਾਜਮਾਤਾ ਦਾ ਦਰਜਾ ਦੇ ਦਿੱਤਾ ਹੈ। ਇਹ ਫ਼ੈਸਲਾ ਅੱਜ ਮਹਾਰਾਸ਼ਟਰ ਸਰਕਾਰ ਦੀ ਕੈਬਨਿਟ ਮੀਟਿੰਗ ਵਿਚ ਲਿਆ ਗਿਆ। 

ਇਹ ਫੈਸਲਾ ਜਾਰੀ ਕਰਦਿਆਂ ਕਿਹਾ ਗਿਆ ਕਿ ਵੈਦਿਕ ਕਾਲ ਤੋਂ ਭਾਰਤੀ ਸੰਸਕ੍ਰਿਤੀ ਵਿਚ ਦੇਸੀ ਗਾਂ ਦੀ ਸਥਿਤੀ, ਮਨੁੱਖੀ ਖੁਰਾਕ ਵਿਚ ਦੇਸੀ ਗਾਂ ਦੇ ਦੁੱਧ ਦੀ ਉਪਯੋਗਤਾ, ਆਯੁਰਵੈਦਿਕ ਮੈਡੀਕਲ, ਪੰਚਗਵਯ ਇਲਾਜ ਅਤੇ ਜੈਵਿਕ ਖੇਤੀ ਪ੍ਰਣਾਲੀਆਂ ਨੂੰ ਧਿਆਨ 'ਚ ਦੇਸੀ ਗਾਂ ਦੇ ਗੋਹੇ ਅਤੇ ਗਊ ਮੂਤਰ ਦਾ ਮਹੱਤਵਪੂਰਨ ਸਥਾਨ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਤੋਂ ਦੇਸੀ ਗਾਵਾਂ ਨੂੰ 'ਰਾਜਮਾਤਾ ਗੋਮਾਤਾ' ਐਲਾਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਸੂਬੇ 'ਚ ਵਿਧਾਨ ਸਭਾ ਚੋਣਾਂ ਜਲਦ ਹੀ ਹੋਣ ਦੀ ਸੰਭਾਵਨਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੂੂਬਾ ਸਰਕਾਰ ਦਾ ਇਹ ਫੈਸਲਾ ਭਾਰਤੀ ਸਮਾਜ ਵਿਚ ਗਾਂ ਦੇ ਅਧਿਆਤਮਕ, ਵਿਗਿਆਨਕ ਅਤੇ ਇਤਿਹਾਸਕ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਭਾਰਤ ਦੇ ਸੱਭਿਆਚਾਰਕ ਦ੍ਰਿਸ਼ 'ਚ ਸਦੀਆਂ ਤੋਂ ਗਊਆਂ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਅਧਿਕਾਰੀ ਨੇ ਕਿਹਾ ਕਿ ਇਹ ਫੈਸਲਾ ਲੈ ਕੇ ਸੂਬਾ ਸਰਕਾਰ ਨੇ ਗੋਹੇ ਦੇ ਖੇਤੀ ਲਾਭਾਂ ਨੂੰ ਵੀ ਰੇਖਾਂਕਿਤ ਕੀਤਾ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ।


author

Tanu

Content Editor

Related News