ਗਾਂ ਨੇ ਜਿੱਤ ਲਿਆ ਸੋਨਾਲੀਕਾ ਟਰੈਕਟਰ, ਕਾਰਨਾਮਾ ਜਾਣ ਨਹੀਂ ਹੋਵੇਗਾ ਯਕੀਨ
Saturday, Dec 07, 2024 - 07:09 PM (IST)
ਜਾਡਲਾ (ਜਸਵਿੰਦਰ ਔਜਲਾ)- ਆਰ. ਸੀ. ਬੀ. ਏ. ਨੈਸ਼ਨਲ ਡੇਅਰੀ ਐਡ ਐਗਰੀ ਐਕਸਪਰੋ 2024 ਵੱਲੋਂ ਪਹਿਲਾ ਪਸ਼ੂ ਮੇਲਾ ਪਿੰਡ ਟੋਪਰੀਆ ਹਨੂਗੜ੍ਹ ਰਾਜਸਥਾਨ ਵਿਖੇ 1 ਤੋਂ 3 ਦਸੰਬਰ ਤੱਕ ਕਰਵਾਇਆ ਗਿਆ। ਮੇਲੇ ਵਿੱਚ ਦੇਸ਼ ਭਰ ਤੋਂ ਪਸ਼ੂਆਂ ਨੇ ਸ਼ਮੂਲੀਅਤ ਕੀਤੀ। ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਦੇ ਦੁੱਧ ਚੁਆਈ ਅਤੇ ਨਸਲ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੰਜਾਬ ਤੋਂ ਐੱਚ. ਐੱਫ਼. ਗਾਂ ਬੈਂਸ ਡੇਅਰੀ ਭਾਨ ਮਜਾਰਾ ਨੇ 63 ਕਿੱਲੋ ਗ੍ਰਾਮ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਮੇਲਾ ਪ੍ਰਬੰਧਕਾਂ ਵੱਲੋਂ ਗਾਂ ਦੇ ਮਾਲਕ ਸ. ਚਮਨ ਸਿੰਘ ਭਾਨ ਮਜਾਰਾ ਨੂੰ ਸੋਨਾ ਲੀਕਾ ਟਰੈਕਟਰ 730 ਦੇ ਕੇ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨ
ਭਾਨ ਮਜਾਰਾ ਨੇ ਦੱਸਿਆ ਕਿ ਮੇਲੇ ਵਿੱਚ ਕ੍ਰਿਸ਼ਨਾ ਡੇਅਰੀ ਦੀ ਗਾਂ ਨੇ 61 ਕਿੱਲੋ 900 ਗ੍ਰਾਮ ਦੁੱਧ ਦੇ ਕੇ ਦੂਸਰਾ ਅਤੇ ਤੀਸਰੇ ਨੰਬਰ ਵਾਲੀ ਗਾਂ ਨੇ 60 ਕਿੱਲੋ ਦੁੱਧ ਦੇ ਕੇ ਆਪਣਾ ਇਨਾਮ ਪ੍ਰਾਪਤ ਕੀਤਾ। ਚਮਨ ਸਿੰਘ ਨੇ ਦੱਸਿਆ ਕਿ ਉਹ ਦੇਸ਼ ਪੱਧਰ ਦੇ ਮੇਲਿਆਂ ਵਿਚੋਂ ਪਹਿਲਾਂ ਵੀ ਕਈ ਇਨਾਮ ਜਿੱਤ ਚੁੱਕੇ ਹਨ। ਇਸ ਮੌਕੇ 'ਤੇ ਉਨ੍ਹਾਂ ਨਾਲ ਰਾਜਸਥਾਨ ਪ੍ਰਬੰਧਕ ਕਮੇਟੀ ਤੋਂ ਇਲਾਵਾ ਦਇਆ ਰਾਮ ਸੀਲੂ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਮੱਖਣ ਸਿੰਘ ਕਿਸਨਪੁਰਾ, ਕੁਲਵੀਰ ਸਿੰਘ ਇਟਲੀ, ਮੱਖਣ ਸਿੰਘ ਹੰਸਰੋਂ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਤਲਾਕ ਦੀਆਂ ਖ਼ਬਰਾਂ ਵਿਚਾਲੇ ਮੁੜ ਸੁਰਖੀਆਂ 'ਚ ਕੁੱਲ੍ਹੜ ਪਿੱਜ਼ਾ ਕੱਪਲ, ਗੁਰਪ੍ਰੀਤ ਕੌਰ ਦੇ Reaction 'ਤੇ ਹੋ ਰਿਹੈ ਟਰੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8