ਸਹੁਰਿਆਂ ਨੇ ਖੰਭੇ ਨਾਲ ਬੰਨ ਕੇ ਬੇਰਹਿਮੀ ਨਾਲ ਕੁੱਟਿਆ ਜਵਾਈ, ਇਸ ਵਜ੍ਹਾ ਤੋਂ ਸਨ ਨਾਰਾਜ਼

Thursday, Aug 08, 2024 - 05:28 PM (IST)

ਸਹੁਰਿਆਂ ਨੇ ਖੰਭੇ ਨਾਲ ਬੰਨ ਕੇ ਬੇਰਹਿਮੀ ਨਾਲ ਕੁੱਟਿਆ ਜਵਾਈ, ਇਸ ਵਜ੍ਹਾ ਤੋਂ ਸਨ ਨਾਰਾਜ਼

ਮਹਰਾਜਗੰਜ- ਉੱਤਰ ਪ੍ਰਦੇਸ਼ ਦੇ ਮਹਰਾਜਗੰਜ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਧੀ ਦਾ ਖਰਚਾ ਨਾ ਚੁੱਕਣ ਕਾਰਨ ਨਾਰਾਜ਼ ਸਹੁਰਿਆਂ ਨੇ ਜਵਾਈ ਨੂੰ ਖੰਭੇ ਨਾਲ ਬੰਨ ਕੇ ਬੇਰਹਿਮੀ ਨਾਲ ਕੁੱਟਿਆ। ਦਰਅਸਲ ਮਹਰਾਜਗੰਜ ਦੇ ਗੰਗਰਾਈ ਵਾਸੀ ਸ਼ਖ਼ਸ ਦਾ ਵਿਆਹ ਭਿਟੌਲੀ ਦੇ ਗਨੇਸ਼ਪੁਰ ਦੀ ਰਹਿਣ ਵਾਲੀ ਕੁੜੀ ਨਾਲ 3 ਸਾਲ ਪਹਿਲਾਂ ਹੋਇਆ ਸੀ। ਦੋਹਾਂ ਦੇ ਇਕ ਧੀ ਹੈ। ਸ਼ਖ਼ਸ ਮੁੰਬਈ 'ਚ ਰਹਿ ਕੇ ਡਰਾਈਵਿੰਗ ਕਰਦਾ ਹੈ। ਸਹੁਰੇ ਪੱਖ ਦਾ ਦੋਸ਼ ਹੈ ਕਿ ਜਵਾਈ ਨੇ ਧੀ ਅਤੇ ਬੱਚੀ ਨੂੰ ਛੱਡ ਦਿੱਤਾ ਹੈ। ਉਨ੍ਹਾਂ ਨੂੰ ਉਹ ਲੈ ਕੇ ਨਹੀਂ ਜਾ ਰਿਹਾ ਹੈ। ਪਤਨੀ ਨੇ ਕਿਹਾ ਕਿ ਪਤੀ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਹਨ। ਅਸੀਂ ਆਪਣੀ ਬੱਚੀ ਨੂੰ ਲੈ ਕੇ ਪੇਕੇ ਵਿਚ ਕਦੋਂ ਤੱਕ ਰਹੀਏ। ਪਤੀ ਸਾਨੂੰ ਨਾਲ ਲੈ ਕੇ ਨਹੀਂ ਜਾ ਰਿਹਾ ਹੈ।

ਘਟਨਾ ਦੀ ਸੂਚਨਾ ਕਿਸੇ ਨੇ ਪੁਲਸ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਸ਼ਖ਼ਸ ਨੂੰ ਮੁਕਤ ਕਰਾਇਆ। ਮਾਮਲੇ ਵਿਚ ਪੀੜਤ ਦੇ ਸਹੁਰੇ, ਪਤਨੀ ਅਤੇ ਹੋਰਨਾਂ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਓਧਰ ਇਸ ਮਾਮਲੇ ਵਿਚ ਪੀੜਤ ਸ਼ਖ਼ਸ ਨੇ ਕਿਹਾ ਕਿ ਪਤਨੀ ਨਾਲ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਮੁਕੱਦਮਾ ਚੱਲ ਰਿਹਾਹੈ। ਮਾਮਲਾ ਕੋਰਟ ਵਿਚ ਹੈ। ਕੋਰਟ ਦਾ ਜੋ ਵੀ ਫ਼ੈਸਲਾ ਆਵੇਗਾ, ਉਸ ਦਾ ਮੈਂ ਪਾਲਣ ਕਰਾਂਗਾ। ਸਹੁਰਾ ਪਰਿਵਾਰ ਮੇਰੇ 'ਤੇ ਬੇਵਜ੍ਹਾ ਦਬਾਅ ਬਣਾ ਰਿਹਾ ਹੈ। ਮੈਂ ਸਹੁਰੇ, ਪਤਨੀ ਅਤੇ ਹੋਰ ਲੋਕਾਂ ਖਿਲਾਫ਼ ਖੰਭੇ ਨਾਲ ਬੰਨ ਕੇ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਹੈ। 


author

Tanu

Content Editor

Related News