ਲੁਟੇਰਿਆਂ ਦਾ ਖ਼ੌਫ; ਕਾਰੋਬਾਰੀ ਤੋਂ ਫਿਲਮੀ ਸਟਾਈਲ 'ਚ ਲੁੱਟਿਆ ਢਾਈ ਕਿਲੋ ਸੋਨਾ
Friday, Sep 27, 2024 - 11:54 AM (IST)
ਤ੍ਰਿਸ਼ੂਰ- ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਦੇ ਕੁਥੀਰਨ ਨੈਸ਼ਨਲ ਹਾਈਵੇਅ ਕੋਲ ਫਿਲਮੀ ਸਟਾਈਲ 'ਚ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇੱਥੇ ਲੁਟੇਰਿਆਂ ਨੇ ਇਕ ਕਾਰੋਬਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ। ਘਟਨਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਾਰ ਦੇ ਡੈਸ਼ਕੈਮ ਤੋਂ ਰਿਕਾਰਡ ਕੀਤਾ ਗਿਆ ਹੈ। ਪੁਲਸ ਮੁਤਾਬਕ 12 ਲੋਕਾਂ ਦਾ ਇਕ ਗਿਰੋਹ ਇਕ ਕਾਰ ਦੇ ਸਾਹਮਣੇ ਰੁਕਿਆ ਅਤੇ 2.5 ਕਿਲੋਗ੍ਰਾਮ ਸੋਨੇ ਦੇ ਗਹਿਣਿਆਂ ਨਾਲ ਦੋ ਲੋਕਾਂ ਨੂੰ ਅਗਵਾ ਕਰ ਲਿਆ।
ਜਾਣਕਾਰੀ ਮੁਤਾਬਕ ਗਹਿਣਿਆਂ ਦਾ ਕਾਰੋਬਾਰੀ ਢਾਈ ਕਿਲੋ ਸੋਨੇ ਦੇ ਗਹਿਣੇ ਲੈ ਕੇ ਆਪਣੇ ਦੋਸਤ ਨਾਲ ਕਾਰ ਵਿਚ ਸਵਾਰ ਹੋ ਕੇ ਕੋਇੰਬਟੂਰ ਤੋਂ ਤ੍ਰਿਸ਼ੂਲ ਵੱਲ ਨਿਕਲੇ ਸਨ। ਇਸ ਦੌਰਾਨ ਲੁਟੇਰਿਆਂ ਦੇ ਇਕ ਗਿਰੋਹ ਨੇ ਉਨ੍ਹਾਂ ਦਾ ਪਿੱਛਾ ਕੀਤਾ। 12 ਲੋਕਾਂ ਦਾ ਗਿਰੋਰ ਕਾਰ ਦੇ ਸਾਹਮਣੇ ਆ ਕੇ ਰੁਕਿਆ ਅਤੇ ਦੋ ਲੋਕਾਂ ਨੂੰ ਢਾਈ ਕਿਲੋ ਸੋਨੇ ਦੇ ਗਹਿਣਿਆਂ ਨਾਲ ਅਗਵਾ ਕਰ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਪੁਲਸ ਮੁਤਾਬਕ ਇਹ ਘਟਨਾ 22 ਸਤੰਬਰ ਦੀ ਸਵੇਰ ਨੂੰ ਢਾਈ ਵਜੇ ਵਾਪਰੀ, ਜਦੋਂ ਗਹਿਣਿਆਂ ਦੇ ਕਾਰੋਬਾਰੀ ਅਰੁਣ ਸੰਨੀ ਆਪਣੀ ਦੋਸਤ ਰੋਜ਼ੀ ਥਾਮਸ ਨਾਲ ਕਾਰ 'ਚ ਕੋਇੰਬਟੂਰ ਤੋਂ ਤ੍ਰਿਸ਼ੂਰ ਗਹਿਣੇ ਲੈ ਕੇ ਜਾ ਰਿਹਾ ਸੀ। ਜਦੋਂ ਉਹ ਕਾਲਿਡੁੱਕੂ ਪਹੁੰਚੇ, ਜਿੱਥੇ ਮੈਟਰੋ ਦਾ ਨਿਰਮਾਣ ਚੱਲ ਰਿਹਾ ਸੀ, ਤਿੰਨ SUV ਨੇ ਅਰੁਣ ਦੀ ਕਾਰ ਨੂੰ ਰੋਕਿਆ। ਇਸ ਤੋਂ ਬਾਅਦ ਕਈ ਲੋਕ ਕਾਰ 'ਚੋਂ ਬਾਹਰ ਆ ਗਏ ਅਤੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਸੋਨਾ ਸੌਂਪਣ ਦੀ ਮੰਗ ਕੀਤੀ। ਜਦੋਂ ਅਰੁਣ ਨੇ ਹਿਚਕਚਾਹਟ ਦਿਖਾਈ ਤਾਂ ਬਦਮਾਸ਼ਾਂ ਨੇ ਉਸ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ ਅਤੇ ਜ਼ਬਰਦਸਤੀ ਆਪਣੀ ਇਕ ਗੱਡੀ ਵਿਚ ਬਿਠਾ ਲਿਆ। ਇਸ ਦੌਰਾਨ ਅਰੁਣ ਦੇ ਦੋਸਤ ਨੂੰ ਦੂਜੀ ਕਾਰ ਵਿਚ ਬਿਠਾ ਲਿਆ ਗਿਆ।
ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਇਕ ਸ਼ਿਕਾਇਤ ਮਿਲੀ ਅਤੇ ਭਾਰਤਾ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਗਈ। FIR ਮੁਤਾਬਕ ਪੀੜਤ ਕਾਰੋਬਾਰੀ ਅਰੁਣ ਸੰਨੀ ਤ੍ਰਿਸ਼ੂਲ ਦੇ ਕਿਝਾਕੇਕੋਟਾ ਅਤੇ ਉਨ੍ਹਾਂ ਦੇ ਦੋਸਤ ਰੋਜੀ ਥਾਮਸ ਪੋਟਾ ਦਾ ਰਹਿਣ ਵਾਲੇ ਹਨ। ਅਰੁਣ ਨੂੰ ਲੁਟੇਰਿਆਂ ਨੇ ਸੋਨੇ ਬਾਰੇ ਜਾਣਨ ਲਈ ਕੁੱਟਿਆ। ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ, ਜਿਸ ਕਾਰਨ ਉਹ ਡਰ ਗੇ ਅਤੇ ਸੋਨਾ ਕਿੱਥੇ ਰੱਖਿਆ ਇਹ ਦੱਸ ਦਿੱਤਾ। ਸੋਨਾ ਲੁੱਟਣ ਮਗਰੋਂ ਲੁਟੇਰਿਆਂ ਨੇ ਅਰੁਣ ਨੂੰ ਸੜਕ ਕੰਢੇ ਅਤੇ ਉਸ ਦੇ ਦੋਸਤ ਨੂੰ ਮਰਾਠਕਾੜਾ ਵਿਚ ਛੱਡ ਦਿੱਤਾ।