ਕੇਰਲ ’ਚ ਸ਼ਰਾਬ ਦੇ ਨਸ਼ੇ ’ਚ ਸ਼ਖਸ ਨੇ ਭੀੜ ’ਤੇ ਚਲਾਈਆਂ ਗੋਲੀਆਂ, ਇਕ ਦੀ ਮੌਤ

03/27/2022 1:49:37 PM

ਇਡੁੱਕੀ (ਭਾਸ਼ਾ)– ਕੇਰਲ ਦੇ ਮੂਲਮੱਟਮ ’ਚ ਨਸ਼ੇ ’ਚ ਧੂਤ ਇਕ ਸ਼ਖਸ ਨੇ ਦੇਸੀ ਬੰਦੂਕ ਨਾਲ ਭੀੜ ’ਤੇ ਗੋਲੀਆਂ ਚਲਾਈਆਂ, ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਗੋਲੀਬਾਰੀ ’ਚ ਇਡੁੱਕੀ ਵਾਸੀ ਸਨਲ ਬਾਬੂ (33) ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਪ੍ਰਦੀਪ ਜ਼ਖਮੀ ਹੋ ਗਿਆ ਅਤੇ ਉਸ ਨੂੰ ਇੱਥੇ ਨੇੜੇ ਦੇ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਭੀੜ ’ਤੇ ਗੋਲੀਆਂ ਚਲਾਉਣ ਵਾਲੇ 33 ਸਾਲਾ ਮੁਲਜ਼ਮ ਫਿਲਿਪ ਮਾਰਟਿਨ ਨੂੰ ਗ੍ਰਿਫਤਾਰ ਕਰ ਲਿਆ ਹੈ। 

ਘਟਨਾ ਸ਼ਨੀਵਾਰ ਦੀ ਦੇਰ ਰਾਤ ਦੀ ਹੈ, ਜਦੋਂ ਮਾਰਟਿਨ ਅਤੇ ਉਸ ਦਾ ਦੋਸਤ ਇਕ ਢਾਬੇ ’ਤੇ ਆਏ ਅਤੇ ਖਾਣਾ ਮੰਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਨੇ ਢਾਬੇ ਦੇ ਮਾਲਕ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਭੋਜਨ ਨਹੀਂ ਸੀ। ਇਸ ਦਾ ਢਾਬੇ ਦੇ ਲੋਕਾਂ ਨੇ ਵਿਰੋਧ ਕੀਤਾ। ਗੁੱਸੇ ’ਚ ਮਾਰਟਿਨ ਨੇੜੇ ਸਥਿਤ ਆਪਣੇ ਘਰ ਗਿਆ ਅਤੇ ਬੰਦੂਕ ਲੈ ਕੇ ਵਾਪਸ ਆਇਆ ਅਤੇ ਹਵਾ ’ਚ ਗੋਲੀਆਂ ਚਲਾਈਆਂ। ਅਧਿਕਾਰੀ ਨੇ ਦੱਸਿਆ ਕਿ ਹਵਾ ’ਚ ਗੋਲੀਆਂ ਦਾਗਣ ਮਗਰੋਂ ਮਾਰਟਿਨ ਕਾਰ ’ਚ ਸਵਾਰ ਹੋ ਗਿਆ ਪਰ ਭੀੜ ਜਮ੍ਹਾਂ ਹੁੰਦੇ ਵੇਖ ਕੇ ਉਹ ਕਾਰ ’ਚੋਂ ਬਾਹਰ ਆ ਗਿਆ ਅਤੇ ਫਿਰ ਤੋਂ ਗੋਲੀਆਂ ਚਲਾਈਆਂ। ਇਸ ਕਾਰਨ ਉੱਥੋਂ ਲੰਘ ਰਹੇ 2 ਲੋਕ ਇਸ ਗੋਲੀਬਾਰੀ ਦੀ ਲਪੇਟ ’ਚ ਆ ਗਏ। ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


Tanu

Content Editor

Related News