ਕਸ਼ਮੀਰ ''ਚ ਹੁਣ ਕੇਸਰ ਤੇ ਰੇਸ਼ਮ ਉਤਪਾਦਕਾਂ ਦੇ ਫਿਰਨਗੇ ਦਿਨ

Friday, Sep 27, 2019 - 02:09 AM (IST)

ਕਸ਼ਮੀਰ ''ਚ ਹੁਣ ਕੇਸਰ ਤੇ ਰੇਸ਼ਮ ਉਤਪਾਦਕਾਂ ਦੇ ਫਿਰਨਗੇ ਦਿਨ

ਸ਼੍ਰੀਨਗਰ - ਕਸ਼ਮੀਰੀ ਸੇਬਾਂ ਤੋਂ ਬਾਅਦ ਹੁਣ ਕੇਸਰ ਅਤੇ ਰੇਸ਼ਮ ਦੇ ਉਤਪਾਦਕਾਂ ਦੇ ਦਿਨ ਵੀ ਫਿਰਨ ਵਾਲੇ ਹਨ। ਰੇਸ਼ਮ ਪਾਲਣ 'ਚ ਜੁਟੇ ਕਿਸਾਨਾਂ ਦੀ ਸਾਲਾਨਾ ਆਮਦਨ ਆਉਂਦੇ 3 ਸਾਲਾਂ ਅੰਦਰ ਇਕ ਲੱਖ ਤੋਂ 5 ਲੱਖ ਰੁਪਏ ਕਰਨ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਨੀਆ 'ਚ ਗੁਣਵੱਤਾ ਲਈ ਪ੍ਰਸਿੱਧ ਕਸ਼ਮੀਰੀ ਕੇਸਰ ਨੂੰ ਜਿਓਗ੍ਰਾਫਿਕ ਇੰਡੀਕੇਸ਼ਨ (ਜੀ. ਆਈ.) ਰਜਿਸਟ੍ਰੇਸ਼ਨ ਮਿਲ ਗਈ ਹੈ।

ਇਸ ਕਾਰਣ ਘਟੀਆ ਕੇਸਰ 'ਤੇ ਰੋਕ ਲੱਗੇਗੀ। ਇਸ ਸਬੰਧੀ ਜਾਣਕਾਰੀ ਕਸ਼ਮੀਰ 'ਚ ਪੈਦਾ ਹੋਣ ਵਾਲੇ ਕੇਸਰ ਨੂੰ ਕੌਮਾਂਤਰੀ ਪੱਧਰ 'ਤੇ ਜੀ. ਆਈ. ਰਜਿਸਟ੍ਰੇਸ਼ਨ ਮਿਲਣ ਪਿੱਛੋਂ ਰਾਜਪਾਲ ਦੇ ਸਲਾਹਕਾਰ ਫਾਰੂਕ ਅਹਿਮਦ ਖਾਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰੇਸ਼ਮ ਅਤੇ ਅਖਰੋਟ ਸਮੇਤ ਕਸ਼ਮੀਰ ਦੀਆਂ ਵੱਖ-ਵੱਖ ਵਸਤਾਂ ਨੂੰ ਸੂਬਾ ਸਰਕਾਰ ਬ੍ਰਾਂਡ ਵਜੋਂ ਸਥਾਪਿਤ ਕਰਨ ਲਈ ਵਚਨਬੱਧ ਹੈ। ਇਸ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਵੇਗਾ।


author

Khushdeep Jassi

Content Editor

Related News