ਜੋਧਪੁਰ ''ਚ ਕੋਟਾ ਤੋਂ ਭਿਆਨਕ ਹਾਲਾਤ, ਦਸੰਬਰ ''ਚ 146 ਬੱਚਿਆਂ ਨੇ ਤੋੜਿਆ ਦਮ

01/04/2020 8:47:13 PM

ਕੋਟਾ — ਰਾਜਸਥਾਨ 'ਚ ਬੱਚਿਆਂ ਦੀ ਮੌਤ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲੇ ਕੋਟਾ ਦੇ ਹਸਪਤਾਲ 'ਚ ਬੱਚਿਆਂ ਦੀ ਮੌਤ ਦਾ ਮਾਮਲਾ ਰੁੱਕਿਆ ਵੀ ਨਹੀਂ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਨਗਰ ਜੋਧਪੁਰ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦਸੰਬਰ ਦੇ ਮਹੀਨੇ 'ਚ 146 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਮੈਡੀਕਲ ਕਾਲਜ ਜੋਧਪੁਰ ਦੇ ਪ੍ਰਿੰਸੀਪਲ ਡਾ. ਐੱਸ.ਐੱਸ. ਰਾਠੌੜ ਮੁਤਾਬਕ ਜੋਧਪੁਰ ਦੇ ਡਾਕਟਰ ਐੱਸ.ਐੱਨ. ਮੈਡੀਕਲ ਕਾਲਜ ਦੇ ਸ਼ਿਸ਼ੁ ਰੋਗ ਵਿਭਾਗ 'ਚ ਹਰ ਦਿਨ ਕਰੀਬ 5 ਬੱਚਿਆਂ ਦੀ ਮੌਤ ਰਿਕਾਰਡ ਕੀਤੀ ਜਾ ਰਹੀ ਹੈ। ਦਸੰਬਰ 2019 ਦੇ ਅੰਕੜਿਆਂ ਮੁਤਾਬਕ ਇਥੇ 146 ਬੱਚਿਆਂ ਨੇ ਦਮ ਤੋੜਿਆ ਹੈ। ਇਨ੍ਹਾਂ 'ਚ 98 ਨਵਜੰਮੇ ਬੱਚੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2019 'ਚ ਐੱਨ.ਆਈ.ਸੀ.ਯੂ. ਪੀ.ਆਈ.ਸੀ.ਯੂ. 'ਚ ਕੁਲ 754 ਬੱਚਿਆਂ ਦੀ ਮੌਤ ਹੋਈ, ਭਾਵ ਹਰ ਮਹੀਨੇ 62 ਦੀ ਮੌਤ ਹੋਈ ਪਰ ਦਸੰਬਰ 'ਚ ਅਚਾਨਕ ਇਹ ਅੰਕੜਾ 146 ਤਕ ਜਾ ਪਹੁੰਚਿਆ। ਸਾਰੀਆਂ ਮੌਤਾਂ ਐੱਸ.ਐੱਨ. ਮੈਡੀਕਲ ਕਾਲਜ ਨਾਲ ਜੁੜੇ ਬੱਚਿਆਂ ਦੇ ਹਸਪਤਾਲ ਉਮੇਦ ਹਸਪਤਾਲ 'ਚ ਹਈਆਂ ਹਨ।

ਸੋਨੀਆ ਗਾਂਧੀ ਨੂੰ ਮਿਲੇ ਅਹਿਮਦ ਪਟੇਲ
ਦੂਜੇ ਪਾਸੇ ਰਾਜਸਥਾਨ ਦੇ ਕੋਟਾ ਸਥਿਤ ਹਸਪਤਾਲ 'ਚ ਹੋਈ 100 ਤੋਂ ਜ਼ਿਆਦਾ ਮੌਤਾਂ ਦੇ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਸ਼ਨੀਵਾਰ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ। ਉਨ੍ਹਾਂ ਨੇ ਇਸ 'ਤੇ ਅਤੇ ਮਹਾਰਾਸ਼ਟਰ 'ਚ ਪੋਰਟਫੋਲੀਓ ਵੰਡ 'ਤੇ ਵੀ ਚਰਚਾ ਕੀਤੀ।
ਸੋਨੀਆ ਗਾਂਧੀ ਦੇ ਰਿਹਾਇਸ 'ਤੇ ਹੋਈ ਇਹ ਮੁਲਾਕਾਤ ਕਰੀਬ 45 ਮਿੰਟ ਚੱਲੀ। ਪਾਰਟੀ ਸੂਤਰਾਂ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਰਾਜਸਥਾਨ 'ਚ ਹੋਈ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਚਰਚਾ ਕੀਤੀ। ਇਥੇ ਇਕ ਸਾਲ ਤੋਂ ਕਾਂਗਰਸ ਸੱਤਾਂ 'ਤੇ ਹੈ। ਸਰਕਾਰੀ ਹਸਪਤਾਲ 'ਚ ਬੱਚਿਆਂ ਦੀਆਂ ਹੋਈਆਂ ਮੌਤਾਂ ਨੇ ਪਾਰਟੀ ਨੂੰ ਸੂਬੇ 'ਚ ਬੈਕਫੁੱਟ 'ਤੇ ਲਿਆ ਦਿੱਤਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਜਾਂ ਪਾਰਟੀ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਕੋਟਾ ਜਾਣਗੇ? ਇਸ 'ਤੇ ਸੂਤਰਾਂ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਫੈਸਲਾ ਲਿਆ ਜਾਣਾ ਬਾਕੀ ਹੈ।
ਸੂਤਰਾਂ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ 'ਚ ਵਿਭਾਗਾਂ ਦੇ ਵੰਡ ਨੂੰ ਲੈ ਕੇ ਵੀ ਦੋਵਾਂ ਨੇਤਾਵਾਂ ਨੇ ਗੱਲਬਾਤ ਕੀਤੀ। ਸੂਬੇ 'ਚ ਸ਼ਿਵ ਸੇਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਕਾਂਗਰਸ ਗਠਜੋੜ ਦੀ ਸਰਕਾਰ ਹੈ। ਇਹ ਪੁੱਛੇ ਜਾਣ 'ਤੇ ਵਿਭਾਗ ਦੇ ਵੰਡ 'ਤੇ ਕਿਸੇ ਤਰ੍ਹਾਂ ਦੀ ਨਾਰਾਜਗੀ ਹੈ, ਸੂਤਰਾਂ ਨੇ ਕਿਹਾ, 'ਅਜਿਹੀ ਕੋਈ ਗੱਲ ਨਹੀਂ ਹੈ, ਕੋਈ ਨਾਰਾਜ਼ ਨਹੀਂ ਹੈ।'


Inder Prajapati

Content Editor

Related News