ਜੰਮੂ-ਕਸ਼ਮੀਰ ''ਚ 80 ਫੀਸਦੀ ਨਿੱਜੀ ਬੀ. ਐੱਡ. ਕਾਲਜ ਬੰਦ
Friday, Dec 27, 2019 - 01:23 AM (IST)

ਜੰਮ— ਜੰਮੂ-ਕਸ਼ਮੀਰ ਦੇ ਬੀ. ਐੱਡ. ਕਾਲਜ ਬਾਹਰੀ ਸੂਬਿਆਂ ਦੇ ਵਿਦਿਆਰਥੀਆਂ 'ਤੇ ਹੀ ਨਿਰਭਰ ਰਹੇ ਹਨ। ਬਾਹਰੀ ਸੂਬਿਆਂ ਤੋਂ 70 ਫੀਸਦੀ ਤੋਂ ਵੱਧ ਵਿਦਿਆਰਥੀ ਪੜ੍ਹਨ ਲਈ ਇਥੇ ਆਉਂਦੇ ਰਹੇ ਹਨ। ਹੁਣ ਬਾਹਰਲੇ ਸੂਬਿਆਂ ਦੇ ਵਿਦਿਆਰਥੀਆਂ ਦੀ ਗਿਣਤੀ 'ਚ ਕਮੀ ਆਉਣ ਨਾਲ ਜੰਮੂ-ਕਸ਼ਮੀਰ 'ਚ ਕਰੀਬ 80 ਫੀਸਦੀ ਪ੍ਰਾਈਵੇਟ ਬੀ. ਐੱਡ. ਕਾਲਜ ਬੰਦ ਹੋ ਗਏ ਹਨ। ਜੰਮੂ-ਕਸ਼ਮੀਰ 'ਚ 151 ਪ੍ਰਾਈਵੇਟ ਬੀ. ਐੱਡ. ਕਾਲਜ ਸਨ ਪਰ ਹੁਣ 30 ਕਾਲਜਾਂ 'ਚ ਹੀ ਬੀ. ਐੱਡ. ਦੀ ਪੜ੍ਹਾਈ ਹੋ ਰਹੀ ਹੈ।