ਹੁਣ ਵਿਆਹਾਂ ''ਚ 50 ਮਹਿਮਾਨਾਂ ਨਾਲ ਬੈਂਡ-ਵਾਜੇ ਤੇ ਘੋੜੀ ਵਾਲੇ ਨੂੰ ਵੀ ਹਰੀ ਝੰਡੀ

Wednesday, Jun 24, 2020 - 03:14 PM (IST)

ਇੰਦੌਰ (ਭਾਸ਼ਾ)— ਦੇਸ਼ ਵਿਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲਿਆਂ ਵਿਚ ਸ਼ਾਮਲ ਇੰਦੌਰ ਵਿਚ ਬੁੱਧਵਾਰ ਨੂੰ ਇਸ ਮਹਾਮਾਰੀ ਦਾ ਕਹਿਰ ਸ਼ੁਰੂ ਹੋਏ 3 ਮਹੀਨੇ ਪੂਰੇ ਹੋ ਗਏ। ਇਸ ਦਰਮਿਆਨ ਪ੍ਰਸ਼ਾਸਨ ਨੇ ਛੋਟ ਦਾ ਦਾਇਰਾ ਵਧਾਉਂਦੇ ਹੋਏ ਵੱਖ-ਵੱਖ ਗਤੀਵਿਧੀਆਂ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਵਿਚ ਵਿਆਹ-ਸ਼ਾਦੀਆਂ ਵਿਚ ਲਾੜਾ-ਲਾੜੀ ਪੱਖ ਦੇ ਮਹਿਮਾਨਾਂ ਦੀ ਤੈਅ ਗਿਣਤੀ 12 ਤੋਂ ਵਧਾ ਕੇ 50 ਕੀਤਾ ਜਾਣਾ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਵਿਆਹ-ਸ਼ਾਦੀ ਦੇ ਆਯੋਜਨ ਲਈ ਪ੍ਰਸ਼ਾਸਨ ਤੋਂ ਪਹਿਲਾਂ ਵਾਂਗ ਆਗਿਆ ਦੀ ਵੀ ਲੋੜ ਨਹੀਂ ਹੈ। 

ਵਿਆਹ ਸਮਾਰੋਹ ਵਿਚ 50 ਮਹਿਮਾਨਾਂ ਦੇ ਨਾਲ ਹੀ ਬੈਂਡ-ਵਾਜੇ, ਘੋੜੀ ਸਮੇਤ 10 ਸੇਵਾ ਪ੍ਰਦਾਤਾਵਾਂ ਨੂੰ ਵੀ ਬੁਲਾਇਆ ਜਾ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਆਮ ਲੋਕਾਂ ਦੀ ਮੰਗ 'ਤੇ ਵਿਆਹ ਸਮਾਰੋਹ ਵਿਚ ਇਹ ਛੋਟ ਦਿੱਤੀ ਹੈ। ਪਰ ਵਿਆਹ ਸਮਾਰੋਹ ਦੇ ਆਯੋਜਕਾਂ ਨੂੰ ਕੋਰੋਨਾ ਤੋਂ ਬਚਾਅ ਦੇ ਤਮਾਮ ਇੰਤਜ਼ਾਮ ਯਕੀਨੀ ਕਰਨੇ ਹੋਣਗੇ। ਪ੍ਰਸ਼ਾਸਨ ਨੇ ਇੰਦੌਰ ਦੇ ਲੋਕਾਂ ਨੂੰ ਸਭ ਤੋਂ ਪਸੰਦੀਦਾ ਨਾਸ਼ਤੇ ਪੋਹੇ ਨਾਲ ਚਾਹ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ 10 ਵਜੇ ਦਰਮਿਆਨ ਸਿਰਫ 4 ਘੰਟੇ ਲਈ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ, ਵਪਾਰਕ ਅਤੇ ਉਦਯੋਗਿਕ ਖੇਤਰਾਂ ਵਿਚ ਲਾਗੂ ਪਾਬੰਦੀਆਂ ਵਿਚ ਪ੍ਰਸ਼ਾਸਨ ਦੀ ਲਗਾਤਾਰ ਢਿੱਲ ਦਿੱਤੇ ਜਾਣ ਨਾਲ ਜ਼ਿਲੇ ਵਿਚ ਆਮ ਜਨ-ਜੀਵਨ ਤੇਜ਼ੀ ਨਾਲ ਪਟੜੀ 'ਤੇ ਪਰਤਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਮਹਾਮਾਰੀ ਦਾ ਫੈਲਣਾ ਜਾਰੀ ਹੈ।


Tanu

Content Editor

Related News