''ਡਿਜੀਟਲ ਅਰੈਸਟ'' ਦੇ ਨਾਂ ''ਤੇ 13 ਲੋਕਾਂ ਨੂੰ 1.50 ਕਰੋੜ ਦਾ ਲੱਗਾ ਚੂਨਾ

Tuesday, Aug 27, 2024 - 05:38 PM (IST)

ਇੰਦੌਰ- ਇੰਦੌਰ 'ਡਿਜੀਟਲ ਅਰੈਸਟ' ਦੇ ਨਾਂ 'ਤੇ ਠੱਗੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪਿਛਲੇ 8 ਮਹੀਨਿਆਂ ਦੌਰਾਨ ਅਜਿਹੇ ਵੱਖ-ਵੱਖ ਮਾਮਲਿਆਂ ਵਿਚ ਠੱਗ ਗਿਰੋਹ ਨੇ ਕੁੱਲ 13 ਲੋਕਾਂ ਨਾਲ 1.50 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਅਸਲ 'ਡਿਜੀਟਲ ਅਰੈਸਟ' ਸਾਈਬਰ ਧੋਖਾਧੜੀ ਦਾ ਇਕ ਨਵਾਂ ਤਰੀਕਾ ਹੈ। ਅਜਿਹੇ ਮਾਮਲਿਆਂ 'ਚ ਠੱਗ ਖ਼ੁਦ ਨੂੰ ਲਾਅ ਇਨਫੋਰਸਮੈਂਟ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਡੀਓ ਜਾਂ ਵੀਡੀਓ ਕਾਲਾਂ ਕਰਕੇ ਡਰਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿਚ ਹੀ ਡਿਜ਼ੀਟਲ ਤੌਰ 'ਤੇ ਬੰਧਕ ਬਣਾ ਲੈਂਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਦੰਡੋਤੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ 1 ਜਨਵਰੀ ਤੋਂ 13 ਲੋਕਾਂ ਤੋਂ 'ਡਿਜੀਟਲ ਅਰੈਸਟ' ਦੇ ਨਾਮ 'ਤੇ ਕੁੱਲ 1.50 ਕਰੋੜ ਰੁਪਏ ਦੀ ਧੋਖਾਧੜੀ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਸ ਵਿਚੋਂ ਅਸੀਂ ਪੀੜਤਾਂ ਨੂੰ 46 ਲੱਖ ਰੁਪਏ ਦੀ ਰਕਮ ਵਾਪਸ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 'ਡਿਜੀਟਲ ਅਰੈਸਟ' ਦੇ ਜ਼ਿਆਦਾਤਰ ਮਾਮਲਿਆਂ ਵਿਚ ਠੱਗਾਂ ਨੇ ਖ਼ੁਦ ਨੂੰ ਪੁਲਸ ਜਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਜਾਂ ਕੋਰੀਅਰ ਦੇ ਕਾਮੇ ਦੱਸਿਆ।

ਮਨਗੜ੍ਹਤ ਮਾਮਲਿਆਂ ਵਿਚ ਕਾਨੂੰਨੀ ਕਾਰਵਾਈ ਦਾ ਡਰ ਵਿਖਾ ਕੇ ਸ਼ਿਕਾਇਤਕਰਤਾਵਾਂ ਨੂੰ ਆਨਲਾਈਨ ਠੱਗ ਲਿਆ। ਪੁਲਸ ਮੁਤਾਬਕ ਸਾਡੀ ਜਾਂਚ ਵਿਚ ਪਤਾ ਲੱਗਾ ਹੈ ਕਿ 'ਡਿਜੀਟਲ ਅਰੈਸਟ' ਦੇ ਨਾਂ 'ਤੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਦੇ ਤਾਰ ਓਡੀਸ਼ਾ, ਦਿੱਲੀ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਬਿਹਾਰ ਨਾਲ ਜੁੜੇ ਹਨ।


Tanu

Content Editor

Related News