ਇੰਦੌਰ ''ਚ ਕੋਵਿਡ-19 ਦੀ ਪ੍ਰਜਾਤੀ ਜ਼ਿਆਦਾ ਘਾਤਕ, AIV ਭੇਜੇ ਜਾਣਗੇ ਨਮੂਨੇ

Sunday, Apr 26, 2020 - 09:32 PM (IST)

ਇੰਦੌਰ ''ਚ ਕੋਵਿਡ-19 ਦੀ ਪ੍ਰਜਾਤੀ ਜ਼ਿਆਦਾ ਘਾਤਕ, AIV ਭੇਜੇ ਜਾਣਗੇ ਨਮੂਨੇ

ਭੋਪਾਲ— ਮੱਧ ਪ੍ਰਦੇਸ਼ ਦੇ ਇੰਦੌਰ ਦੇ ਡਾਕਟਰਾਂ ਨੇ ਖਦਸ਼ਾਂ ਜਤਾਇਆ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ 'ਚ ਸ਼ਾਮਲ ਇੰਦੌਰ 'ਚ ਕੋਵਿਡ-19 ਦੀ ਜ਼ਿਆਦਾ ਘਾਤਕ ਪ੍ਰਜਾਤੀ ਦਾ ਪ੍ਰਕਾਰ ਉੱਥੇ ਤਬਾਹੀ ਮਚਾ ਰਿਹਾ ਹੈ। ਇਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਇੰਦੌਰ ਦੇ ਕੋਵਿਡ-19 ਦੇ ਮਰੀਜ਼ਾਂ ਦੇ ਨਮੂਨਿਆਂ ਨੂੰ ਜਾਂਚ ਦੇ ਲਈ ਐੱਨ. ਆਈ. ਵੀ. ਪੁਣੇ ਭੇਜਿਆ ਜਾਵੇਗਾ ਤਾਂਕਿ ਆਪਣੀ ਇਨ੍ਹਾਂ ਅਸ਼ੰਕਾਵਾਂ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਇੰਦੌਰ ਸ਼ਹਿਰ ਦੀ ਕੋਵਿਡ-19 ਦੀ ਪ੍ਰਜਾਤੀ ਦਾ ਪ੍ਰਕਾਰ ਦੇਸ਼ ਦੇ ਹੋਰ ਹਿੱਸਿਆਂ 'ਚ ਚੱਲ ਰਹੇ ਕੋਵਿਡ-19 ਤੋਂ ਜ਼ਿਆਦਾ ਘਾਤਕ ਹੈ। ਇੰਦੌਰ ਜ਼ਿਲ੍ਹੇ 'ਚ ਹੁਣ ਤਕ ਕੋਵਿਡ-19 ਨਾਲ 57 ਲੋਕਾਂ ਦੀ ਮੌਤ ਹੋਈ ਹੈ।


author

Gurdeep Singh

Content Editor

Related News