ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੀ ਮਹਿਬੂਬਾ, ਕਸ਼ਮੀਰ ਦੇ ਹਾਲਾਤ ਅਤੇ ਪੱਥਰਬਾਜ਼ੀ ''ਤੇ ਕੀਤੀ ਗੱਲ

04/24/2017 1:05:58 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ''ਚ ਖਰਾਬ ਹੁੰਦੀ ਸੁਰੱਖਿਆ ਦੀ ਸਥਿਤੀ ਅਤੇ ਪੀ.ਡੀ.ਪੀ.-ਭਾਜਪਾ ਗਠਜੋੜ ''ਚ ਤਲਖੀ ਵਿਚਕਾਰ ਰਾਜ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਮੀਡੀਆ ਨੂੰ ਦੱਸਿਆ ਕਿ ਰਾਜ ''ਚ ਗਠਜੋੜ ਅਤੇ ਰਾਜ ਦੇ ਹਾਲਾਤਾਂ ਨੂੰ ਲੈ ਕੇ ਗੱਲਬਾਤ ਹੋਈ ਹੈ।
ਮੁਫਤੀ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਕਿਸੇ ਨਾ ਕਿਸੇ ਲੈਵਲ ''ਤੇ ਗੱਲਬਾਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੱਥਰਬਾਜ਼ੀ ਘਾਟੀ ''ਚ ਵੱਡੀ ਸਮੱਸਿਆ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ''ਚ ਵਾਜਪਈ ਨੀਤੀ ਜ਼ਰੂਰੀ ਹੈ। ਜਿੱਥੇ ਅਟਲ ਬਿਹਾਰੀ ਵਾਜਪਈ ਕੰਮ ਨੂੰ ਛੱਡ ਗਏ ਸਨ ਉੱਥੋਂ ਹੀ ਉਸ ਨੂੰ ਅੱਗੇ ਵਧਾਉਣਾ ਹੋਵੇਗਾ। ਭਾਜਪਾ-ਪੀ.ਡੀ.ਪੀ. ਵਿਚਕਾਰ ਮਤਭੇਦਾਂ ਦੇ ਬਾਰੇ ''ਚ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਅਤੇ ਜੰਮੂ-ਕਸ਼ਮੀਰ ''ਚ ਗਠਜੋੜ ਦੀ ਸਰਕਾਰ ਰਹੇਗੀ। ਇਸ ਵਿਚਕਾਰ ਗ੍ਰਹਿ ਮੰਤਰਾਲੇ ''ਚ ਕਸ਼ਮੀਰ ਦੇ ਹਾਲਾਤਾਂ ਨੂੰ ਲੈ ਕੇ ਉੱਚ ਪੱਧਰੀ ਬੈਠਕ ਵੀ ਹੋਈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਦੇ ਹਾਲਾਤਾਂ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਡਾਇਰੈਕਟਰ ਆਈ.ਬੀ., ਗ੍ਰਹਿ ਸਕੱਤਰ ਦੇ ਨਾਲ ਰਾਜ ਦੇ ਹਾਲਾਤ ''ਤੇ ਚਰਚਾ ਕੀਤੀ।


Related News