PM ਨਰਿੰਦਰ ਮੋਦੀ ਨੂੰ ਚੁਣਿਆ ਜਾਣਾ ਦੱਖਣੀ ਏਸ਼ੀਆ ਲਈ ਚੰਗੀ ਗੱਲ : ਸਾਜਿਦ ਤਰਾਰ
Sunday, Jun 09, 2024 - 06:20 PM (IST)
ਵਾਸ਼ਿੰਗਟਨ (ਭਾਸ਼ਾ)- ਪਾਕਿਸਤਾਨੀ ਮੂਲ ਦੇ ਇਕ ਅਮਰੀਕੀ ਵਪਾਰੀ ਨੇ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਪ੍ਰਕਿਰਿਆ ਦੇ ਸ਼ਾਂਤੀਪੂਰਨ ਅਤੇ ਸਫ਼ਲ ਆਯੋਜਨ ਲਈ ਭਾਰਤ ਦੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਭਾਰਤ ’ਚ ਹੀ ਨਹੀਂ ਸਗੋਂ ਪੂਰੇ ਦੱਖਣੀ ਏਸ਼ੀਆ ’ਚ ਸਥਿਰਤਾ ਦੀ ਗਾਰੰਟੀ ਹਨ।
ਪਾਕਿਸਤਾਨੀ-ਅਮਰੀਕੀ ਕਾਰੋਬਾਰੀ ਸਾਜਿਦ ਤਰਾਰ ਨੇ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਭਵਿੱਖ ’ਚ ਭਾਰਤ ਦੀ ਸਥਿਰਤਾ ਲਈ ਮੋਦੀ ਦੀ ਅਗਵਾਈ ਜ਼ਰੂਰੀ ਹੈ, ਜੋ ਕਈ ਪਾਰਟੀਆਂ ਨੂੰ ਆਉਣ ਅਤੇ ਸੰਵਿਧਾਨ ਨੂੰ ਅਸਥਿਰ ਕਰਨ ਤੋਂ ਰੋਕੇਗੀ। ਮੋਦੀ ਦੀ ਅਗਵਾਈ ਭਾਰਤ ਦੀ ਸਥਿਰਤਾ ਅਤੇ ਭਾਰਤ ਦੇ ਭਵਿੱਖ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਤੀਜੀ ਵਾਰ ਸੱਤਾ ’ਚ ਆਉਣ ਨਾਲ ਪਾਕਿਸਤਾਨ ਦੇ ਲੋਕਾਂ ਨੂੰ ਉਮੀਦ ਹੈ ਕਿ ਭਾਰਤ ਨਾਲ ਉਨ੍ਹਾਂ ਦੇ ਸਬੰਧ ਸੁਧਰ ਜਾਣਗੇ।
ਇਹ ਵੀ ਪੜ੍ਹੋ- ਰਵਨੀਤ ਬਿੱਟੂ ਨੂੰ ਮੋਦੀ ਕੈਬਨਿਟ 'ਚ ਜਗ੍ਹਾ ਮਿਲਣ ਤੋਂ ਬਾਅਦ ਮਾਂ ਦਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।