ਫਿਲਮੀ ਅੰਦਾਜ਼ ''ਚ ਜੇਲ੍ਹ ''ਚੋਂ ਫਰਾਰ ਹੋਏ ਦੋ ਗੈਂਗਸਟਰ, ਤਿੰਨ ਪੁਲਸ ਮੁਲਾਜ਼ਮ ਸਸਪੈਂਡ
Sunday, Feb 25, 2024 - 01:15 AM (IST)
ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿਥੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ 'ਤੇ ਆਏ ਦੋ ਗੈਂਗਸਟਰ ਫਿਲਮੀ ਅੰਦਾਜ਼ ਵਿਚ ਜੇਲ੍ਹ ਵਿੱਚੋਂ ਫਰਾਰ ਹੋ ਗਏ। ਦੋਹਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਸੀ ਪਰ ਖਿੜਕੀ ਕੱਟ ਕੇ ਦਰੱਖਤ ਦੀ ਮਦਦ ਨਾਲ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਦੋਵਾਂ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਿੰਨ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਹੁਣ 'ਪੈਲੇਸ ਆਨ ਵ੍ਹੀਲਜ਼' 'ਚ ਵੀ ਹੋ ਸਕਦੀ ਹੈ 'ਡੈਸਟੀਨੇਸ਼ਨ ਵੈਡਿੰਗ', ਖੂਬਸੂਰਤ ਪਲਾਂ ਨੂੰ ਬਣਾਓ ਯਾਦਗਾਰ
ਸੀਨੀਅਰ ਪੁਲਸ ਕਪਤਾਨ (ਐਸਐਸਪੀ) ਘੁਲੇ ਸੁਸ਼ੀਲ ਚੰਦਰਭਾਨ ਨੇ ਕਿਹਾ ਕਿ ਮੁਲਜ਼ਮ ਗੈਂਗਸਟਰਾਂ ਨੂੰ ਫੜਨ ਲਈ ਚਾਰ ਟੀਮਾਂ ਬਣਾਈਆਂ ਗਈਆਂ ਹਨ। ਪੁਲਸ ਟੀਮ ਹਰ ਸੰਭਵ ਜਗ੍ਹਾ 'ਤੇ ਛਾਪੇਮਾਰੀ ਕਰ ਰਹੀ ਹੈ ਜਿੱਥੇ ਉਹ ਮੌਜੂਦ ਹੋ ਸਕਦੇ ਹਨ। ਮੁਲਜ਼ਮਾਂ ਦੇ ਨਾਂ ਅੰਕਿਤ ਯਾਦਵ ਅਤੇ ਸਚਿਨ ਸੈਣੀ ਹਨ। ਅੰਕਿਤ ਯਾਦਵ ਵਿਰੁੱਧ ਚੋਰੀ, ਡਕੈਤੀ ਅਤੇ ਅਗਵਾ ਸਮੇਤ ਭਾਰਤੀ ਦੰਡਾਵਲੀ ਦੀਆਂ ਗੰਭੀਰ ਧਾਰਾਵਾਂ ਤਹਿਤ 47 ਕੇਸ ਦਰਜ ਹਨ। ਉਸ 'ਤੇ ਗੈਂਗਸਟਰ ਐਕਟ ਵੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਸਚਿਨ ਸੈਣੀ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਵਿਚਾਲੇ ਵੱਡੀ ਖ਼ਬਰ, ਹਰਿਆਣਾ 'ਚ ਮੁੜ ਬਹਾਲ ਹੋਈ ਇੰਟਰਨੈੱਟ ਸੇਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।