ਸ਼ਾਹ ਜੋ ਵੀ ਨਹੀਂ ਕਹਿੰਦੇ, ਉਸਨੂੰ ਜ਼ਰੂਰ ਕਰਦੇ ਹਨ : ਹੇਮਾ ਮਾਲਿਨੀ
Thursday, Dec 21, 2023 - 10:49 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ ਨੇ ਬੁੱਧਵਾਰ ਨੂੰ ਲੋਕ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਾਰੀਫ ਕੀਤੀ ਅਤੇ ਅਕਸ਼ੈ ਕੁਮਾਰ ਦੀ ਇਕ ਫਿਲਮ ਦੇ ਡਾਇਲਾਗ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਅਮਿਤ ਸ਼ਾਹ ਜੋ ਕਹਿੰਦੇ ਹਨ ਉਹ ਕਰਦੇ ਹਨ ਅਤੇ ਜੋ ਨਹੀਂ ਕਹਿੰਦੇ, ਉਹ ਜ਼ਰੂਰ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਭਾਰਤ-ਕੈਨੇਡਾ ਦੇ ਰਿਸ਼ਤਿਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ
ਇੰਡੀਅਨ ਜਸਟਿਸ (ਸੈਕੰਡ) ਕੋਡ 2023, ਇੰਡੀਅਨ ਸਿਵਲ ਡਿਫੈਂਸ (ਸੈਕੰਡ) ਕੋਡ 2023 ਅਤੇ ਇੰਡੀਅਨ ਐਵੀਡੈਂਸ (ਸੈਕੰਡ) ਬਿੱਲ 2023 ’ਤੇ ਚਰਚਾ ’ਚ ਹਿੱਸਾ ਲੈਂਦੇ ਹੋਏ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਤਿੰਨਾਂ ਬਿੱਲਾਂ ਦੇ ਕਾਨੂੰਨ ਬਣਨ ਤੋਂ ਬਾਅਦ ਅਪਰਾਧੀਆਂ ਦੀਆਂ ਰੂਹਾਂ ਕੰਬਣ ਲੱਗ ਜਾਣਗੀਆਂ। ਹੇਮਾ ਮਾਲਿਨੀ ਨੇ ਗ੍ਰਹਿ ਮੰਤਰੀ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਾਨਵਰਾਂ ਵਿਰੁੱਧ ਜ਼ੁਲਮ ਰੋਕਣ ਲਈ ਸਬੰਧਤ ਕਾਨੂੰਨ ਵਿਚ ਸੋਧ ਕਰਨ। ਉਨ੍ਹਾਂ ਨੇ ਕਿਹਾ ਕਿ ਪੁਰਾਣੇ ਕਾਨੂੰਨ ਤਹਿਤ ਜਾਨਵਰਾਂ ’ਤੇ ਬੇਰਹਿਮੀ ਦੇ ਮਾਮਲੇ ’ਚ 50 ਰੁਪਏ ਦਾ ਜੁਰਮਾਨਾ ਹੈ। ਇਸ ਕਾਨੂੰਨ ਨੂੰ ਬਦਲਣ ਦੀ ਲੋੜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8