ਪਤੀ-ਪਤਨੀ ਨੇ ਸਿਰਜਿਆ ਇਤਿਹਾਸ, ਹਾਈ ਕੋਰਟ ’ਚ ਬਣੇ ਜੱਜ

06/04/2022 10:42:04 AM

ਜੈਪੁਰ– ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲਾ ਨੇ ਕੁਲਦੀਪ ਮਾਥੁਰ ਅਤੇ ਸ਼ੁਭਾ ਮਹਿਤਾ ਨੂੰ ਰਾਜਸਥਾਨ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਹੈ। ਸ਼ੁਭਾ ਮਹਿਤਾ ਨੇ ਇਤਿਹਾਸ ਬਣਾਇਆ ਹੈ, ਕਿਉਂਕਿ ਉਹ ਆਪਣੇ ਪਤੀ ਜਸਟਿਸ ਮਹਿੰਦਰ ਗੋਇਲ ਨਾਲ ਇਕ ਹੀ ਹਾਈ ਕੋਰਟ ’ਚ ਜੱਜ ਬਣੀ ਹੈ। ਸ਼ੁਭਾ ਦੇ ਪਤੀ ਮਹਿੰਦਰ ਗੋਇਲ ਪਹਿਲਾਂ ਤੋਂ ਹੀ ਰਾਜਸਥਾਨ ਹਾਈ ਕੋਰਟ ’ਚ ਜੱਜ ਹਨ। ਇਹ ਪਹਿਲੀ ਵਾਰ ਹੈ, ਜਦੋਂ ਪਤੀ ਅਤੇ ਪਤਨੀ ਦੋਵੇਂ ਹਾਈ ਕੋਰਟ ’ਚ ਜੱਜ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ। 

ਦੱਸ ਦੇਈਏ ਕਿ ਸ਼ੁਭਾ ਨੂੰ ਨਿਆਂਇਕ ਸੇਵਾ ਕੋਟੇ ਤੋਂ ਜੱਜ ਬਣਾਇਆ ਗਿਆ ਹੈ, ਜਦਕਿ ਜਸਟਿਸ ਮਹਿੰਦਰ ਗੋਇਲ 6 ਨਵੰਬਰ, 2019 ਨੂੰ ਵਕੀਲ ਕੋਟੇ ਤੋਂ ਜੱਜ ਬਣੇ ਸਨ। ਓਧਰ ਕੁਲਦੀਪ ਮਾਥੁਰ, ਜੋਧਪੁਰ ਵਿਚ ਹਾਈ ਕੋਰਟ ਬੈਂਚ ’ਚ ਅਭਿਆਸ ਕਰਨ ਵਾਲੇ ਮਨੋਨੀਤ ਸੀਨੀਅਰ ਵਕੀਲ ਨੂੰ ਵੀ ਵਕੀਲਾਂ ਦੇ ਕੋਟੇ ਤੋਂ ਜੱਜ ਦੇ ਰੂਪ ’ਚ ਤਰੱਕੀ ਦਿੱਤੀ ਗਈ। 

ਕਾਨੂੰਨ ਵਿਭਾਗ ਵਲੋਂ ਜਾਰੀ ਇਕ ਨੋਟੀਫ਼ਿਕੇਸ਼ਨ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੁਲਦੀਪ ਮਾਥੁਰ ਅਤੇ ਸ਼ੁਭਾ ਮਹਿਤਾ ਨੂੰ ਸੀਨੀਅਰਤਾ ਦੇ ਕ੍ਰਮ ’ਚ ਰਾਜਸਥਾਨ ਹਾਈ ਕੋਰਟ ਦੇ ਜੱਜ ਦੇ ਰੂਪ ’ਚ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਜਤਾਈ ਹੈ। ਇਨ੍ਹਾਂ ਨਿਯੁਕਤੀਆਂ ਨਾਲ ਹੀ ਰਾਜਸਥਾਨ ਹਾਈ ਕੋਰਟ ’ਚ ਜੱਜਾਂ ਦੀ ਕੁੱਲ ਗਿਣਤੀ ਹੁਣ 25 ਤੋਂ ਵਧ ਕੇ 27 ਹੋ ਜਾਵੇਗੀ। ਨਵੀਆਂ ਨਿਯੁਕਤੀਆਂ ਦੇ ਬਾਵਜੂਦ 23 ਅਹੁਦੇ ਅਜੇ ਵੀ ਖਾਲੀ ਹਨ।


Tanu

Content Editor

Related News