ਅਗਲੇ 30 ਸਾਲਾਂ ’ਚ ਸਮੁੰਦਰ ’ਚ ਸਮਾ ਸਕਦਾ ਹੈ ਲਕਸ਼ਦੀਪ ਦੇ 10 ਦੀਪਾਂ ਦਾ ਵੱਡਾ ਹਿੱਸਾ

Sunday, Jun 27, 2021 - 10:20 PM (IST)

ਅਗਲੇ 30 ਸਾਲਾਂ ’ਚ ਸਮੁੰਦਰ ’ਚ ਸਮਾ ਸਕਦਾ ਹੈ ਲਕਸ਼ਦੀਪ ਦੇ 10 ਦੀਪਾਂ ਦਾ ਵੱਡਾ ਹਿੱਸਾ

ਕੋਲਕਾਤਾ (ਅਨਸ)– ਬੀਤੇ 15 ਸਾਲਾਂ ਤੋਂ ਲਗਾਤਾਰ ਅਤੇ ਬੜੀ ਤੇਜ਼ੀ ਨਾਲ ਸਮੁੰਦਰ ਦਾ ਪਾਣੀ ਦਾ ਪੱਧਰ ਵਧਣ ਨਾਲ ਅਗਲੇ 30 ਸਾਲਾਂ ਵਿਚ ਲਕਸ਼ਦੀਪ ਦੇ 36 ਦੀਪਾਂ ਵਿਚੋਂ 10 ਦੀਪਾਂ ਦਾ ਵੱਡਾ ਹਿੱਸਾ ਸਮੁੰਦਰ ਵਿਚ ਡੁੱਬ ਸਕਦਾ ਹੈ। ਸੰਕਟ ਦੀ ਸਥਿਤੀ ਵਿਚ ਪੁੱਜੇ ਇਨ੍ਹਾਂ 10 ਦੀਪਾਂ ਵਿਚੋਂ 8 ਦੀਪਾਂ ਦਾ 70 ਤੋਂ 80 ਫੀਸਦੀ ਹਿੱਸਾ ਅਤੇ 2 ਦੀਪਾਂ ਦਾ 8 ਤੋਂ 10 ਫੀਸਦੀ ਹਿੱਸਾ ਸਮੁੰਦਰ ਨਿਗਲ ਸਕਦਾ ਹੈ।

ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ


ਇਹ ਸਨਸਨੀਖੇਜ਼ ਜਾਣਕਾਰੀ ਆਈ. ਆਈ. ਟੀ. ਖੜਗਪੁਰ ਦੇ ਸਾਗਰ ਵਿਗਿਆਨੀਆਂ ਦੇ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਅਧਿਐਨ ਵਿਚ ਪਤਾ ਲੱਗਾ ਹੈ ਕਿ ਸਦੀ ਦੇ ਅੰਤ ਤੱਕ 36 ਦੀਪਾਂ ਵਿਚ ਇਹ 0.8 ਮਿਲੀਮੀਟਰ ਤੋਂ ਲੈ ਕੇ 2 ਮਿਲੀਮੀਟਰ ਤੱਕ ਚੜ ਸਕਦਾ ਹੈ। ਵਧੇਰੇ ਦੀਪਾਂ ਵਿਚ ਇਹ 78 ਮਿਲੀਮੀਟਰ ਤੱਕ ਪੁੱਜ ਵੀ ਚੁੱਕਾ ਹੈ। ਛੋਟੇ ਦੀਪ ਇਕ ਪੱਟੀ ਦੇ ਰੂਪ ਵਿਚ ਹੀ ਬਚਣਗੇ। ਚਟਲਾਟ ਦੀਪ ਸਭ ਤੋਂ ਵਧ ਪ੍ਰਭਾਵਿਤ ਹੋਵੇਗਾ ਜਿਸ ਦੀ 82 ਫੀਸਦੀ ਭੂਮੀ ਪਾਣੀ ਵਿਚ ਸਮਾ ਜਾਵੇਗੀ।

ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ


ਇਸ ਅਧਿਐਨ ਵਿਚ ਕੁਝ ਸਮੱਸਿਆ ਵੀ ਆਈ ਕਿਉਂਕਿ ਲਕਸ਼ਦੀਪ ਵਿਚ ਪਾਣੀ ਦਾ ਪੱਧਰ ਨਾਪਣ ਵਾਲੀ ਪ੍ਰਣਾਲੀ ਹੈ ਹੀ ਨਹੀਂ। ਅਧਿਐਨ ਲਈ ਪੁਲਾੜ ਤੋਂ ਪ੍ਰਾਪਤ ਅੰਕੜਿਆਂ ਦਾ ਸਹਾਰਾ ਲੈਣਾ ਪਿਆ। ਇਸ ਤੋਂ ਇਲਾਵਾ ਜਾਪਾਨੀ ਅਤੇ ਅਮਰੀਕੀ ਮੌਸਮ ਮਾਡਲ ਨੂੰ ਅਪਣਾ ਕੇ ਅਧਿਐਨ ਕੀਤਾ ਗਿਆ। ਇਨ੍ਹਾਂ 2 ਮਾਡਲਾਂ ਤੋਂ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਸਫਲਤਾ ਨਾਲ ਨਾਪਿਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News