ਦਿੱਲੀ: ਤਾਲਾਬੰਦੀ ਦਾ ਕਮਾਲ, ਹਵਾ ਗੁਣਵੱਤਾ ’ਚ ਹੋਇਆ ਸੁਧਾਰ

9/24/2020 6:05:43 PM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਮੁਤਾਬਕ ਦਿੱਲੀ ’ਚ ਤਾਲਾਬੰਦੀ ਦੌਰਾਨ ਹਵਾ ਗੁਣਵੱਤਾ ’ਚ ਵੱਡਾ ਸੁਧਾਰ ਹੋਇਆ ਹੈ। ਉਦਯੋਗਿਕ ਅਤੇ ਵਣਜ ਖੇਤਰਾਂ ਦੇ ਸੰਚਾਲਨ ਅਤੇ ਵਾਹਨਾਂ ਦੀ ਆਵਾਜਾਈ ’ਤੇ ਲੱਗੀ ਪਾਬੰਦੀ ਦੀ ਵਜ੍ਹਾ ਨਾਲ ਵਧੇਰੇ ਪ੍ਰਦੂਸ਼ਣ ਵਾਲੀਆਂ 13 ਥਾਵਾਂ ਦੀ ਪਹਿਚਾਣ ਕੀਤੀ ਹੈ। ਇਹ ਸਥਾਨ ਓਖਲਾ ਫੇਸ-2, ਦੁਆਰਕਾ, ਅਸ਼ੋਕ ਵਿਹਾਰ, ਬਵਾਨਾ, ਨਰੇਲਾ, ਮੁੰਡਕਾ, ਪੰਜਾਬੀ ਬਾਗ, ਵਜ਼ੀਰਪੁਰ, ਰੋਹਿਣੀ, ਵਿਵੇਕ ਵਿਹਾਰ, ਆਨੰਦ ਵਿਹਾਰ, ਆਰ. ਕੇ. ਪੁਰਮ ਅਤੇ ਜਹਾਂਗੀਰਪੁਰੀ ਹੈ। 

PunjabKesari

ਪੀਐੱਮ 2.5 ਵਿਆਸ ਵਿਚ 2.5 ਮਾਈ¬ਕ੍ਰੋਨ ਤੋਂ ਵੀ ਛੋਟਾ ਕਣ ਹੁੰਦਾ ਹੈ। ਇਹ ਫੇਫੜਿਆਂ ਵਿਚ ਅਤੇ ਇੱਥੋਂ ਤੱਕ ਕਿ ਖੂਨ ਦੇ ਪ੍ਰਵਾਹ ਵਿਚ ਵੀ ਪ੍ਰਵੇਸ਼ ਕਰ ਸਕਦਾ ਹੈ। ਸੀ. ਪੀ. ਸੀ. ਬੀ. ਨੇ ਕਿਹਾ ਕਿ ਉਸ ਨੇ ਤਿੰਨ ਪੜਾਵਾਂ ਵਿਚ ਹਵਾ ਗੁਣਵੱਤਾ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ- ਤਾਲਾਬੰਦੀ ਦਰਮਿਆਨ (1 ਤੋਂ 21 ਮਾਰਚ), ਤਾਲਾਬੰਦੀ ਪਹਿਲੇ ਪੜਾਅ ’ਚ (25 ਮਾਰਚ ਤੋਂ 19 ਅਪ੍ਰੈਲ) ਅਤੇ ਤਾਲਾਬੰਦੀ ਦੇ ਦੂਜੇ ਪੜਾਅ ’ਚ (20 ਅਪ੍ਰੈਲ ਤੋਂ 3 ਮਈ)। ਸੁਧਾਰ ਦਾ ਮੁਲਾਂਕਣ ਕਰਨ ਲਈ 2019 ਵਿਚ ਇਸ ਸਮੇਂ ਦੌਰਾਨ ਦੇ ਅੰਕੜਿਆਂ ਨਾਲ ਇਨ੍ਹਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕੀਤਾ ਗਿਆ। ਤਾਲਾਬੰਦੀ ਦੇ ਸਮੇਂ ਦੌਰਾਨ 2019 ਦੇ ਪੱਧਰਾਂ ਦੀ ਤੁਲਨਾ ’ਚ ਜ਼ਿਕਰਯੋਗ ਕਮੀ ਦੇਖੀ ਗਈ, ਕਿਉਂਕਿ ਇਸ ਦੌਰਾਨ ਸਾਰੇ ਉਦਯੋਗਿਕ ਅਤੇ ਵਣਜ ਖੇਤਰਾਂ ਦੇ ਸੰਚਾਲਨ ਅਤੇ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲੱਗੀ ਸੀ।


Tanu

Content Editor Tanu