ਅਹਿਮ ਖ਼ਬਰ : ਸਾਊਦੀ ਅਰਬ ਦਾ ਭਾਰਤੀਆਂ ਨੂੰ ਤੋਹਫ਼ਾ, ਵੀਜ਼ੇ ਨੂੰ ਲੈ ਕੇ ਦਿੱਤੀ ਇਹ ਛੋਟ

Friday, Nov 18, 2022 - 05:02 AM (IST)

ਅਹਿਮ ਖ਼ਬਰ : ਸਾਊਦੀ ਅਰਬ ਦਾ ਭਾਰਤੀਆਂ ਨੂੰ ਤੋਹਫ਼ਾ, ਵੀਜ਼ੇ ਨੂੰ ਲੈ ਕੇ ਦਿੱਤੀ ਇਹ ਛੋਟ

ਨਵੀਂ ਦਿੱਲੀ (ਏ. ਐੱਨ. ਆਈ.)–ਭਾਰਤ ਨਾਲ ਮਜ਼ਬੂਤ ਰਿਸ਼ਤਿਆਂ ਅਤੇ ਰਣਨੀਤਕ ਭਾਈਵਾਲੀ ਕਾਰਨ ਸਾਊਦੀ ਅਰਬ ਨੇ ਵੀਰਵਾਰ ਨੂੰ ਭਾਰਤੀ ਨਾਗਰਿਕਾਂ ਨੂੰ ਸਾਊਦੀ ਅਰਬ ਦੀ ਯਾਤਰਾ ਲਈ ਵੀਜ਼ਾ ਪ੍ਰਾਪਤ ਕਰਨ ਵਾਸਤੇ ਪੁਲਸ ਕਲੀਅਰੈਂਸ ਸਰਟੀਫਿਕੇਟ (ਪੀ. ਸੀ. ਸੀ.) ਜਮ੍ਹਾ ਕਰਵਾਉਣ ਤੋਂ ਛੋਟ ਦੇਣ ਦਾ ਐਲਾਨ ਕੀਤਾ। ਨਵੀਂ ਦਿੱਲੀ ’ਚ ਸਾਊਦੀ ਅੰਬੈਸੀ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ ਕਿ ਹੁਣ ਭਾਰਤੀ ਨਾਗਰਿਕਾਂ ਲਈ ਪੀ. ਸੀ. ਸੀ. ਜ਼ਰੂਰੀ ਨਹੀਂ ਹੋਵੇਗਾ ਅਤੇ ਇਹ ਫ਼ੈਸਲਾ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੇ ਯਤਨਾਂ ਤਹਿਤ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਜਬ ਗਜ਼ਬ : ਇਥੇ ਲਾੜੇ ਨੂੰ ਪੁੱਠਾ ਟੰਗ ਕੇ ਡੰਡਿਆਂ ਤੇ ਜੁੱਤੀਆਂ ਨਾਲ ਕੁੱਟ ਕੇ ਪਰਖੀ ਜਾਂਦੀ ਹੈ ਮਰਦਾਨਗੀ

ਸਾਊਦੀ ਅੰਬੈਸੀ ਨੇ ਆਪਣੇ ਦੇਸ਼ ’ਚ ਰਹਿਣ ਵਾਲੇ 20 ਲੱਖ ਤੋਂ ਵੱਧ ਭਾਰਤੀ ਨਾਗਰਿਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਨਾਗਰਿਕ ਸੂਬੇ ’ਚ ਸ਼ਾਂਤੀ ਨਾਲ ਰਹਿ ਰਹੇ ਹਨ। ਭਾਰਤ-ਸਾਊਦੀ ਅਰਬ ਦੇ ਰਿਸ਼ਤੇ ਪਿਛਲੇ ਕੁਝ ਸਾਲਾਂ ’ਚ ਸਿਆਸੀ, ਸੁਰੱਖਿਆ, ਊਰਜਾ, ਵਪਾਰ, ਨਿਵੇਸ਼, ਸਿਹਤ, ਖੁਰਾਕ ਸੁਰੱਖਿਆ, ਸੱਭਿਆਚਾਰਕ ਤੇ ਰੱਖਿਆ ਖੇਤਰਾਂ ’ਚ ਕਾਫ਼ੀ ਮਜ਼ਬੂਤ ਹੋਏ ਹਨ। ਕੋਵਿਡ-19 ਮਹਾਮਾਰੀ ਵੇਲੇ ਵੀ ਦੋਵਾਂ ਦੇਸ਼ਾਂ ਦੀ ਉੱਚ ਲੀਡਰਸ਼ਿਪ ਇਕ-ਦੂਜੇ ਦੇ ਸੰਪਰਕ ’ਚ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ : ਧਮਕੀ ਭਰੀ ਕਾਲ ਮਗਰੋਂ ਬੱਬੂ ਮਾਨ ਦੇ ਘਰ ਦੀ ਵਧਾਈ ਸੁਰੱਖਿਆ, ਨੀਲੇ ਕਾਰਡਾਂ ਬਾਰੇ ਸਖ਼ਤ ਹੁਕਮ ਜਾਰੀ, ਪੜ੍ਹੋ Top 10


author

Manoj

Content Editor

Related News