ਯਾਤਰੀ ਕਿਰਪਾ ਕਰ ਕੇ ਧਿਆਨ ਦੇਣ ! ਰੇਲਵੇ ਨੇ ਸੈਂਕੜੇ ਟਰੇਨਾਂ ਕੀਤੀਆਂ ਰੱਦ, ਝੱਲਣੀ ਪਵੇਗੀ ਭਾਰੀ ਪਰੇਸ਼ਾਨੀ

Thursday, Apr 10, 2025 - 01:48 PM (IST)

ਯਾਤਰੀ ਕਿਰਪਾ ਕਰ ਕੇ ਧਿਆਨ ਦੇਣ ! ਰੇਲਵੇ ਨੇ ਸੈਂਕੜੇ ਟਰੇਨਾਂ ਕੀਤੀਆਂ ਰੱਦ, ਝੱਲਣੀ ਪਵੇਗੀ ਭਾਰੀ ਪਰੇਸ਼ਾਨੀ

ਨੈਸ਼ਨਲ ਡੈਸਕ- ਰੇਲਵੇ ਵਿਭਾਗ ਨੇ ਯਾਤਰੀਆਂ ਲਈ ਇਕ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਛਮੀ ਰੇਲਵੇ ਵੱਲੋਂ 11 ਤੇ 12 ਅਪ੍ਰੈਲ ਨੂੰ ਮਾਹਿਮ ਕ੍ਰੀਕ ਬ੍ਰਿਜ ਦੀ ਰੀ-ਗਾਰਡਨਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕੁੱਲ 519 ਟ੍ਰੇਨਾਂ ਪ੍ਰਭਾਵਿਤ ਹੋਣਗੀਆਂ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

🚧 Major Block Alert: ON 11/12 April 2025 🚧
⏰from 23.00hrs to 08.30hrs for – Re-girdering work of Bridge No. 20 (Mahim Creek)

📍 Between Mahim & Bandra
🔧 Affected Lines: UP/DOWN SLOW lines & DOWN FAST lines

🛤️ Train schedule during the Block:
🔹 UP Slow Locals to run on…

— DRM - Mumbai Central, WR (@drmbct) April 9, 2025

ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਰੰਮਤ 2 ਸ਼ਿਫਟਾਂ 'ਚ ਹੋਵੇਗੀ ਤੇ ਇਸ ਦੌਰਾਨ ਕੁੱਲ 334 ਟ੍ਰੇਨਾਂ ਰੱਦ ਕੀਤੀਆਂ ਜਾਣਗੀਆਂ, ਜਦਕਿ 185 ਟ੍ਰੇਨਾਂ ਸ਼ਾਰਟ ਟਰਮੀਨੇਟ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਲੰਬੀ ਦੂਰੀ ਦੀਆਂ 9 ਟਰੇਨਾਂ ਨੂੰ ਵੀ ਅੰਸ਼ਕ ਤੌਰ 'ਤੇ ਰੱਦ ਕੀਤਾ ਗਿਆ ਹੈ ਤੇ 11 ਹੋਰ ਟਰੇਨਾਂ ਨੂੰ ਰੀਸ਼ਡਿਊਲ ਕੀਤਾ ਗਿਆ ਹੈ। ਰੇਲਵੇ ਨੇ ਯਾਤਰੀਆਂ ਦੀ ਪਰੇਸ਼ਾਨੀ ਦੇ ਹੱਲ ਲਈ 110 ਵਾਧੂ ਟਰੇਨਾਂ ਚਲਾਉਣ ਦੀ ਯੋਜਨਾ ਬਣਾਈ ਹੈ। 

ਇਹ ਵੀ ਪੜ੍ਹੋ- 'ਟੈਰਿਫ਼ ਵਾਰ' ਦਰਮਿਆਨ ਇਸ ਦੇਸ਼ ਦੇ ਨਾਗਰਿਕਾਂ ਲਈ ਜਾਰੀ ਹੋ ਗਈ ਟਰੈਵਲ ਅਡਵਾਈਜ਼ਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News