CET ਦੀ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ, ਹਰਿਆਣਾ ਸਰਕਾਰ ਨੇ ਉਮੀਦਵਾਰਾਂ ਲਈ ਕੀਤਾ ਵੱਡਾ ਐਲਾਨ

Friday, Aug 04, 2023 - 11:53 AM (IST)

ਭਿਵਾਨੀ- ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਕਿਹਾ ਕਿ 5 ਅਤੇ 6 ਅਗਸਤ ਨੂੰ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਤਕ ਲੈ ਕੇ ਜਾਣ ਅਤੇ ਵਾਪਸ ਲਿਆਉਣ ਲਈ ਮੁਫ਼ਤ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਸ਼ਰਮਾ ਨੇ ਵੀਰਵਾਰ ਨੂੰ ਕਿਹਾ ਕਿ ਇਸਤੋਂ ਇਲਾਵਾ ਮਹਿਲਾ ਉਮੀਦਵਾਰਾਂ ਦੇ ਨਾਲ ਸਹਾਇਕ ਤੌਰ 'ਤੇ ਪਰਿਵਾਰ ਦਾ ਇਕ ਮੈਂਬਰ ਵੀ ਮੁਫ਼ਤ ਯਾਤਰਾ ਕਰ ਸਕੇਗਾ। ਸਾਰੇ ਉਮੀਦਵਾਰ ਆਪਣੇ ਨਜ਼ਦੀਕੀ ਡਿਪੋ ਜਾਂ ਸਬ-ਡਿਪੋ 'ਚ ਜਾ ਕੇ ਆਪਣਾ ਐਡਮਿਟ ਕਾਰਡ ਦਿਖਾ ਕੇ ਆਪਣੀ ਸੀਟ ਰਿਜ਼ਰਵ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ 5 ਜ਼ਿਲ੍ਹਿਆਂ- ਪੰਚਕੂਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ ਅਤੇ ਹਿਸਾਰ 'ਚ ਗਰੁੱਪ-56 ਅਤੇ 57 ਤਹਿਤ ਵੱਖ-ਵੱਖ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਹੋਣੀ ਹੈ। ਇਸ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਨਜ਼ਦੀਕੀ ਸਬ-ਡਵੀਜ਼ਨ ਜਾਂ ਜ਼ਿਲ੍ਹਾ ਪੱਧਰੀ ਬੱਸ ਸਟੈਂਡ ਤੋਂ ਪ੍ਰੀਖਿਆ ਕੇਂਦਰ ਦੇ ਸਬ-ਡਵੀਜ਼ਨ ਜਾਂ ਜ਼ਿਲ੍ਹਾ ਪੱਧਰੀ ਬੱਸ ਸਟੈਂਡ ਤਕ ਪਹੁੰਚਾਉਣ ਅਤੇ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਟਰਾਂਸਪੋਰਟ ਵਿਭਾਗ ਦੀ ਹੋਵੇਗੀ। ਹਰਿਆਣਾ ਟਰਾਂਸਪੋਰਟ ਵਿਭਾਗ ਇਸ ਲਈ ਲਗਭਗ ਇਕ ਹਜ਼ਾਰ ਆਮ ਬੱਸਾਂ ਚਲਾਏਗਾ।


Rakesh

Content Editor

Related News