B.Ed ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੋਈ ਇਹ ਵੱਡੀ ਤਬਦੀਲੀ

Monday, Jan 08, 2024 - 11:15 AM (IST)

B.Ed ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਹੋਈ ਇਹ ਵੱਡੀ ਤਬਦੀਲੀ

ਨਵੀਂ ਦਿੱਲੀ- ਦੇਸ਼ 'ਚ 2 ਸਾਲ ਦਾ ਸਪੈਸ਼ਲ ਬੀਐੱਡ ਕੋਰਸ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਕੋਰਸ ਨੂੰ ਮਾਨਤਾ ਨਹੀਂ ਮਿਲੇਗੀ। ਸਿੱਖਿਆ ਸੈਸ਼ਨ 2024-25 ਤੋਂ ਸਿਰਫ਼ 4 ਸਾਲਾ ਸਪੈਸ਼ਲ ਬੀਐੱਡ ਕੋਰਸ ਨੂੰ ਮਾਨਤਾ ਦਿੱਤੀ ਜਾਵੇਗੀ। ਭਾਰਤੀ ਪੁਨਰਵਾਸ ਪ੍ਰੀਸ਼ਦ (ਆਰ.ਸੀ.ਆਈ.) ਨੇ ਇਸ ਸੰਬੰਧ 'ਚ ਨੋਟਿਸ ਜਾਰੀ ਕੀਤਾ ਹੈ। ਆਰ.ਸੀ.ਆਈ. ਹੀ ਦੇਸ਼ ਰ ਦੇ ਵੱਖ-ਵੱਖ ਸਿੱਖਿਆ ਸੰਸਥਾਵਾਂ 'ਚ ਕਰਵਾਏ ਜਾ ਰਹੇ ਸਪੈਸ਼ਲ ਬੀਐੱਡ ਕੋਰਸ ਨੂੰ ਮਾਨਤਾ ਦਿੰਦੀ ਹੈ। ਆਰ.ਸੀ.ਆਈ. ਨੇ ਸਰਕੁਲਰ 'ਚ ਕਿਹਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਲਾਗੂ ਹੋਣ ਦੇ ਅਧੀਨ ਹੁਣ 2 ਸਾਲਾ ਸਪੈਸ਼ਲ ਬੀਐੱਡ ਕੋਰਸ 'ਤੇ ਰੋਕ ਲਗਾ ਦਿੱਤੀ ਗਈ ਹੈ। ਹੁਣ ਸਿਰਫ਼ 4 ਸਾਲਾ ਸਪੈਸ਼ਲ ਬੀਐੱਡ ਕੋਰਸ ਨੂੰ ਹੀ ਮਾਨਤਾ ਦਿੱਤੀ ਜਾਵੇਗੀ। ਦੇਸ਼ ਭਰ 'ਚ ਅਜਿਹੀਆਂ ਕਰੀਬ 1000 ਸੰਸਥਾਵਾਂ/ਯੂਨੀਵਰਸਿਟੀਆਂ ਹਨ, ਜਿੱਥੇ ਇਹ ਕੋਰਸ ਕਰਵਾਇਆ ਜਾ ਰਿਹਾ ਹੈ। ਆਰ.ਸੀ.ਆਈ. ਦੇ ਮੈਂਬਰ ਸਕੱਤਰ ਵਿਕਾਸ ਤ੍ਰਿਵੇਦੀ ਵਲੋਂ ਜਾਰੀ ਸਰਕੁਲਰ 'ਚ ਲਿਖਿਆ ਗਿਆ ਹੈ ਐੱਨ.ਸੀ.ਟੀ.ਈ. ਨੇ ਐੱਨ.ਈ.ਪੀ.-2020 ਦੇ ਅਧੀਨ ਇੰਟੀਗ੍ਰੇਟੇਡ ਟੀਚਰਜ਼ ਐਜ਼ੂਕੇਸ਼ਨ ਪ੍ਰੋਗਰਾਮ (ਆਈ.ਟੀ.ਪੀ.) 'ਚ 4 ਸਾਲਾ ਬੀਐੱਡ ਪ੍ਰੋਗਰਾਮ ਦਾ ਪ੍ਰਬੰਧ ਰੱਖਿਆ ਹੈ। ਇਸ ਦੇ ਮੱਦੇਨਜ਼ਰ ਆਰ.ਸੀ.ਆਈ. ਨੇ ਵੀ ਚਾਰ ਸਾਲਾ ਬੀਐੱਡ ਪਾਠਕ੍ਰਮ ਨੂੰ ਹੀ ਸੰਚਾਲਿਤ ਕੀਤੇ ਜਾਣ ਦਾ ਫ਼ੈਸਲਾ ਕੀਤਾ ਹੈ। ਆਉਣ ਵਾਲੇ ਸੈਸ਼ਨ ਤੋਂ ਆਰ.ਸੀ.ਆਈ. ਵਲੋਂ ਸਿਰਫ਼ ਚਾਰ ਸਾਲਾ ਬੀਐੱਡ (ਵਿਸ਼ੇਸ਼ ਸਿੱਖਿਆ) ਪਾਠਕ੍ਰਮ ਦੀ ਹੀ ਮਾਨਤਾ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਜਾਣੋ ਕੀ ਹੁੰਦਾ ਹੈ ਸਪੈਸ਼ਲ ਬੀਐੱਡ ਕੋਰਸ

ਸਪੈਸ਼ਲ ਬੀਐੱਡ ਕੋਰਸ 'ਚ ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਦਿਵਿਆਂਗ ਬੱਚਿਆਂ ਦੀਆਂ ਵਿਸ਼ੇਸ਼ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਹੀ ਇਸ ਕੋਰਸ 'ਚ ਸਿਖਲਾਈ ਦਿੱਤੀ ਜਾਂਦੀ ਹੈ। ਬ੍ਰੇਲ ਭਾਸ਼ਾ ਤੋਂ ਲੈ ਕੇ ਸਾਈਨ ਭਾਸ਼ਾ ਤੱਕ ਲੋਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਸਿਖਲਾਈ ਮਿਲਣ ਕਾਰਨ ਅਧਿਆਪਕ ਉਨ੍ਹਾਂ ਲੋਕਾਂ ਨੂੰ ਪੜ੍ਹਾ ਕਰ ਸਕਦੇ ਹਨ, ਜਿਨ੍ਹਾਂ ਨੂੰ ਸੁਣਨ, ਦੇਖਣ ਅਤੇ ਬੋਲਣ 'ਚ ਸਮੱਸਿਆ ਹੁੰਦੀ ਹੈ। ਆਰ.ਟੀ.ਆਈ. ਨੇ ਕਿਹਾ ਕਿ ਜੋ ਵੀ ਸੰਸਥਾ 4 ਸਾਲ ਦਾ ਇੰਟੀਗ੍ਰੇਟੇਡ ਬੀਐੱਡ ਸਪੈਸ਼ਲ ਐਜੂਕੇਸ਼ਨ ਕੋਰਸ (ਐੱਨ.ਸੀ.ਟੀ.ਈ. ਦੇ ਚਾਰ ਸਾਲਾ ਆਈ.ਟੀ.ਪੀ. ਕੋਰਸ ਦੀ ਤਰ੍ਹਾਂ) ਕਰਵਾਉਣਾ ਚਾਹੁੰਦੇ ਹਨ, ਉਹ ਅਗਲੇ ਅਕਾਦਮਿਕ ਸੈਸ਼ਨ ਲਈ ਅਪਲਾਈ ਕਰ ਸਕਣਗੇ। ਆਨਲਾਈਨ ਪੋਰਟਲ ਖੁੱਲ੍ਹਣ 'ਤੇ ਇਨ੍ਹਾਂ ਨੂੰ ਅਪਲਾਈ ਕਰਨ ਦਾ ਮੌਕਾ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਐੱਨ.ਸੀ.ਟੀ.ਈ. ਸਪੈਸ਼ਲ ਬੀਐੱਡ ਇੰਟੀਗ੍ਰੇਟੇਡ ਕੋਰਸ ਦਾ ਨਵਾਂ ਸਿਲੈਬਸ ਤਿਆਰ ਕਰ ਰਹੀ ਹੈ। ਇਸ ਕੋਰਸ ਨੂੰ ਆਰ.ਸੀ.ਆਈ. ਲਾਗੂ ਕਰੇਗੀ। ਐੱਨ.ਸੀ.ਟੀ.ਈ. ਦਾ ਸਿਲੈਬਸ ਸਪੈਸ਼ਲ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਡਿਜ਼ਾਈਨ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News