ਅਗਨੀਵੀਰਾਂ ਲਈ ਅਹਿਮ ਖ਼ਬਰ, ਅਗਨੀਪੱਥ ਯੋਜਨਾ ’ਚ ਹੋ ਸਕਦੀਆਂ ਹਨ ਇਹ ਤਬਦੀਲੀਆਂ
Friday, Jun 14, 2024 - 11:17 AM (IST)
ਨਵੀਂ ਦਿੱਲੀ (ਵਿਸ਼ੇਸ਼)- ਹਥਿਆਰਬੰਦ ਫੋਰਸਾਂ ਫੌਜੀ ਭਰਤੀ ਲਈ ਅਗਨੀਪੱਥ ਯੋਜਨਾ ’ਚ ਸੰਭਾਵਤ ਤਬਦੀਲੀਆਂ ’ਤੇ ਚਰਚਾ ਕਰ ਰਹੀਆਂ ਹਨ, ਜਿਸ ਵਿਚ ਅਗਨੀਵੀਰਾਂ ਦੇ ਰਿਟੈਂਸ਼ਨ ਫੀਸਦੀ ਨੂੰ ਮੌਜੂਦਾ 25 ਫੀਸਦੀ ਤੋਂ ਬਦਲਣਾ ਅਤੇ ਉਨ੍ਹਾਂ ਦੀ ਸਿਖਲਾਈ ਮਿਆਦ ਵਿਚ ਵਾਧਾ ਕਰਨਾ ਸ਼ਾਮਲ ਹੈ। ਇਹ ਫ਼ੈਸਲਾ ਤਿੰਨੋਂ ਸੇਵਾਵਾਂ ਤੋਂ ਪ੍ਰਾਪਤ ਫੀਡਬੈਕ ਤੋਂ ਬਾਅਦ ਲਿਆ ਗਿਆ ਹੈ। ਹੁਣੇ ਜਿਹੇ ਇਕ ਸਰਵੇਖਣ ਕੀਤਾ ਗਿਆ ਸੀ ਜਿਸ ਵਿਚ ਇਸ ਯੋਜਨਾ ਦੇ ਨਾਲ ਕੁਝ ਮੁੱਦਿਆਂ ’ਤੇ ਚਾਨਣਾ ਪਾਇਆ ਗਿਆ ਸੀ। ਹਾਲਾਂਕਿ ਇਹ ਤਬਦੀਲੀਆਂ ਅਜੇ ਤੱਕ ਸਰਕਾਰ ਨੂੰ ਰਸਮੀ ਸਿਫਾਰਸ਼ਾਂ ਨਹੀਂ ਹਨ। ਇਹ ਅਜਿਹੇ ਪ੍ਰਸਤਾਵ ਹਨ, ਜਿਨ੍ਹਾਂ ’ਤੇ ਹਥਿਆਰਬੰਦ ਫੋਰਸਾਂ ਵੱਲੋਂ ਅਜੇ ਵੀ ਚਰਚਾ ਕੀਤੀ ਜਾ ਰਹੀ ਹੈ।
ਫੌਜ ਅੰਦਰ ਯੋਜਨਾ ਵਿਚ ਜਿਨ੍ਹਾਂ ਤਬਦੀਲੀਆਂ ’ਤੇ ਚਰਚਾ ਹੋ ਰਹੀ ਹੈ, ਉਨ੍ਹਾਂ ਵਿਚੋਂ ਇਕ ਹੈ ਨਿਯਮਿਤ ਫੌਜੀਆਂ ਲਈ ਰਿਟੈਂਸ਼ਨ ਫੀਸਦੀ ਨੂੰ ਮੌਜੂਦਾ 25 ਫੀਸਦੀ ਤੋਂ ਵਧਾ ਕੇ 60-70 ਫੀਸਦੀ ਕਰਨਾ ਅਤੇ ਵਿਸ਼ੇਸ਼ ਫੋਰਸਾਂ ਸਮੇਤ ਤਕਨੀਕ ਤੇ ਮਾਹਿਰ ਫੌਜੀਆਂ ਲਈ ਲੱਗਭਗ 75 ਫੀਸਦੀ ਕਰਨਾ। ਫੌਜ ਇਸ ਗੱਲ ’ਤੇ ਚਰਚਾ ਕਰ ਰਹੀ ਹੈ ਕਿ ਅਗਨੀਵੀਰਾਂ ਲਈ ਸਿਖਲਾਈ ਮਿਆਦ ਨੂੰ ਮੂਲ ਤੌਰ ’ਤੇ ਫੌਜੀਆਂ ਲਈ ਤੈਅ ਮਿਆਦ ਦੇ ਬਰਾਬਰ ਵਧਾਇਆ ਜਾਵੇ, ਜਦੋਂਕਿ ਸਮੁੱਚੀ ਸੇਵਾ ਮਿਆਦ ਨੂੰ ਮੌਜੂਦਾ 4 ਸਾਲਾਂ ਤੋਂ ਵਧਾ ਕੇ 7 ਸਾਲ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਗ੍ਰੈਚੂਇਟੀ ਅਤੇ ਸਾਬਕਾ ਫੌਜੀ (ਈ.ਐੱਸ.ਐੱਮ.) ਦਾ ਦਰਜਾ ਦਿੱਤਾ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e