ਸੁਪਰੀਮ ਕੋਰਟ ''ਚ ਮਾਬ ਲਿੰਚਿੰਗ ''ਤੇ ਹੋਵੇਗੀ ਅਹਿਮ ਸੁਣਵਾਈ

Thursday, Sep 13, 2018 - 04:43 PM (IST)

ਨਵੀਂ ਦਿੱਲੀ-ਅੱਜ ਸੁਪਰੀਮ ਕੋਰਟ 'ਚ ਮਾਬ ਲਿੰਚਿੰਗ ਦੇ ਮੁੱਦੇ 'ਤੇ ਇਕ ਅਹਿਮ ਸੁਣਵਾਈ ਹੈ। ਸੁਪਰੀਮ ਕੋਰਟ ਨੇ ਮਾਬ ਲਿੰਚਿੰਗ ਨੂੰ ਲੈ ਕੇ ਰਾਜ ਸਰਕਾਰਾਂ ਨੂੰ ਦਿੱਤੇ ਗਏ ਨਿਰਦੇਸ਼ਾਂ 'ਤੇ ਸਟੇਟਸ ਰਿਪੋਰਟ ਮੰਗੀ ਸੀ। 16 ਰਾਜਾਂ ਨੇ ਇਸ ਮਾਮਲੇ 'ਚ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਅੱਜ ਇਸ ਮਾਮਲੇ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਮਾਬ ਲਿੰਚਿੰਗ ਤੇ ਗਊ ਰੱਖਿਆ ਦੇ ਨਾਂ 'ਤੇ ਹੋਣ ਵਾਲੀ ਹਿੰਸਾ ਨੂੰ ਰੋਕਣ ਲਈ ਸੁਪਰੀਮ ਕੋਰਟ ਨੇ ਜੁਲਾਈ 'ਚ 12 ਦਿਸ਼ਾ ਨਿਰਦੇਸ਼ ਦਿੱਤੇ ਸਨ। ਨਾਲ ਹੀ ਕਿਹਾ ਸੀ ਕਿ ਇਸ ਸਬੰਧ 'ਚ ਉਠਾਏ ਗਏ ਕਦਮਾਂ 'ਤੇ ਇਕ ਅਨੁਪਾਲਨ ਰਿਪੋਰਟ ਵੀ ਸਾਰੀਆਂ ਸਰਕਾਰਾਂ ਅਦਾਲਤ 'ਚ ਪੇਸ਼ ਕਰਨਗੀਆਂ ਪਰ 7 ਸਤੰਬਰ ਨੂੰ ਹੋਈ ਸੁਣਵਾਈ ਦੇ ਦੌਰਾਨ ਸਿਰਫ 9 ਰਾਜ ਤੇ 2 ਕੇਂਦਰ ਸ਼ਾਸਤ ਰਾਜਾਂ ਵਲੋਂ ਅਨੁਪਾਲਨ ਰਿਪੋਰਟ ਪੇਸ਼ ਕੀਤੀ ਗਈ। ਅਦਾਲਤ ਨੇ ਨਾਰਾਜ਼ਗੀ ਜਤਾਉਂਦੇ ਹੋਏ ਇਕ ਹਫਤੇ ਦਾ ਸਮਾਂ ਹੋਰ ਦਿੱਤਾ। ਨਾਲ ਹੀ ਚੇਤਾਵਨੀ ਵੀ ਦਿੱਤੀ ਕਿ ਪਾਲਣ ਨਾ ਕਰਨ ਦੀ ਸਥਿਤੀ 'ਚ ਅਦਾਲਤ ਸਖਤ ਕਦਮ ਉਠਾ ਸਕਦੀ ਹੈ। 13 ਸਤੰਬਰ ਨੂੰ ਸਾਰੇ ਰਾਜਾਂ ਦੀ ਅਨੁਪਾਲ ਰਿਪੋਰਟ ਅਦਾਲਤ 'ਚ ਪੇਸ਼ ਕਰਨੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਤੇ ਡਿਵਾਈ ਚੰਦਰ ਚੂੜ ਦੀ ਬੈਂਚ ਨੇ ਬੀਤੀ ਜੁਲਾਈ 'ਚ ਭਵਿੱਖ 'ਚ ਮਾਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਕੇਂਦਰ ਤੇ ਰਾਜ ਸਰਕਾਰਾਂ ਤੋਂ ਨਿਵਾਰਕ, ਦੰਡਾਤਮਕ ਤੇ ਉਪਚਾਰਕ ਉਪਾਅ ਕਰਨ ਨੂੰ ਕਿਹਾ ਸੀ। ਚੀਫ ਜਸਟਿਸ ਨੇ ਕਿਹਾ ਸੀ ਕਿ ਆਦੇਸ਼ਾਂ ਦੇ ਵਿਰੁੱਧ ਉਠਾਏ ਗਏ ਕਦਮਾਂ ਦੀ ਜਾਣਕਾਰੀ ਸਰਕਾਰਾਂ ਨੂੰ ਸੁਪਰੀਮ ਕੋਰਟ ਨੂੰ ਦੇਣੀ ਹੋਵੇਗੀ।


Related News