ਭਾਰਤ ''ਚ ਹਥਿਆਰਾਂ ਦੀ ਦਰਾਮਦ ''ਚ ਪਿਛਲੇ 4-5 ਸਾਲਾਂ ''ਚ ਆਈ ਹੈ ਬਹੁਤ ਕਮੀ : ਮਨੋਜ ਸਿਨਹਾ
Tuesday, Sep 12, 2023 - 01:14 PM (IST)

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਪਿਛਲੇ 4-5 ਸਾਲਾਂ 'ਚ ਭਾਰਤ 'ਚ ਹਥਿਆਰਾਂ ਦੀ ਦਰਾਮਦ 'ਚ ਜ਼ਿਕਰਯੋਗ ਕਮੀ ਆਉਣਾ ਅਤੇ ਪਿਛਲੇ ਵਿੱਤ ਸਾਲ 'ਚ ਰੱਖਿਆ ਨਿਰਯਾਤ ਦੇ ਹੁਣ ਤੱਕ ਦੇ ਉੱਚੇ ਪੱਧਰ 'ਤੇ ਪਹੁੰਚਣਾ ਨਵੀਨਤਾ ਅਤੇ ਸਵਦੇਸ਼ੀ ਪ੍ਰਯੋਗਿਕੀ ਨੂੰ ਉਤਸ਼ਾਹ ਦੇ ਪ੍ਰਤੀ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਿਨਹਾ ਨੇ ਇਹ ਟਿੱਪਣੀ ਜੰਮੂ ਦੇ ਬਾਹਰੀ ਇਲਾਕੇ 'ਚ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਦੇ ਜਗਤੀ ਕੈਂਪਸ 'ਚ ਆਯੋਜਿਤ 'ਨਾਰਥ-ਟੇਕ ਸਿੰਪੋਜ਼ੀਅਮ (ਉੱਤਰ-ਤਕਨਾਲੋਜੀ ਸਮਾਗਮ) 2023' 'ਚ ਹਿੱਸਾ ਲੈਣ ਦੌਰਾਨ ਕੀਤੀ। ਉੱਪ ਰਾਜਪਾਲ ਨੇ ਸੈਂਕੜੇ ਉਦਯੋਗਾਂ ਅਤੇ ਰੱਖਿਆ ਤਕਨਾਲੋਜੀ ਸਟਾਰਟਅੱਪ ਦੀ ਸੰਯੁਕਤ ਰੂਪ ਨਾਲ ਮੇਜ਼ਬਾਨੀ ਕਰਨ ਲਈ ਉੱਤਰੀ ਕਮਾਨ, 'ਸੋਸਾਇਟੀ ਆਫ਼ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸ.ਆਈ.ਡੀ.ਐੱਮ.) ਅਤੇ ਆਈ.ਆਈ.ਟੀ. ਜੰਮੂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਬਾਰਾਮੂਲਾ 'ਚ ਵਿਸਫ਼ੋਟਕ ਬਰਾਮਦ, ਵੱਡਾ ਅੱਤਵਾਦੀ ਹਮਲਾ ਟਲਿਆ
ਉੱਪ ਰਾਜਪਾਲ ਨੇ ਕਿਹਾ,''ਇਹ ਸਿੱਖਿਆ ਜਗਤ ਲਈ ਮਾਣ ਵਾਲੀ ਗੱਲ ਹੈ ਕਿ 'ਨਾਰਥ ਟੈਕ ਸਿੰਪੋਜ਼ੀਅਮ' ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਇਹ ਰੱਖਿਆ ਪ੍ਰਦਰਸ਼ਨੀ ਆਈ.ਆਈ.ਟੀ. ਜੰਮੂ 'ਚ ਆਯੋਜਿਤ ਕੀਤੀ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਤਿੰਨ ਦਿਨ ਪ੍ਰੋਗਰਾਮ 'ਚ ਭਾਰਤੀ ਫ਼ੌਜ ਦੀ ਆਧੁਨਿਕ ਤਕਨੀਕ ਦੇ ਖੇਤਰ 'ਚ ਹੋਈ ਤਰੱਕੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਰੱਖਿਆ ਤਕਨੀਕਾਂ 'ਚ ਖੋਜ, ਵਿਕਾਸ ਅਤੇ ਨਵੀਨਤਾ ਲਈ ਫ਼ੌਜ, ਉਦਯੋਗ ਅਤੇ ਸਿੱਖਿਆ ਜਗਤ ਵਿਚਾਲੇ ਤਾਲਮੇਲ ਬਣਾਇਆ ਜਾਵੇਗਾ। ਸਿਨਹਾ ਨੇ ਰੱਖਿਆ ਉਪਕਰਨਾਂ ਦੇ ਨਿਰਯਾਤਕ ਵਜੋਂ ਭਾਰਤ ਦੇ ਉਭਰਨ ਅਤੇ ਰੱਖਿਆ ਉਤਪਾਦਨ 'ਚ ਉਸ ਦੀ ਆਤਮਨਿਰਭਰਤਾ 'ਤੇ ਵੀ ਪ੍ਰਕਾਸ਼ ਪਾਇਆ। ਉੱਪ ਰਾਜਪਾਲ ਨੇ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਦੇਸ਼ ਨੇ ਰੱਖਿਆ ਖੇਤਰ 'ਚ ਆਤਮਨਿਰਭਰਤਾ ਨੂੰ ਵਧਦੇ ਦੇਖਿਆ ਹੈ। ਅਸੀਂ ਇਕ ਜ਼ਿੰਮੇਵਾਰ ਪੁਲਾੜ ਸ਼ਕਤੀ ਹਾਂ ਅਤੇ ਅਸੀਂ ਆਪਣੀ ਰਣਨੀਤਕ ਤਾਕਤ ਦਿਖਾਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8