ਹਵਾ ਪ੍ਰਦੂਸ਼ਣ ਦਾ ਅਸਰ, 5.2 ਸਾਲ ਘੱਟ ਗਈ ਭਾਰਤੀਆਂ ਦੀ ਉਮਰ

Wednesday, Jul 29, 2020 - 12:14 AM (IST)

ਹਵਾ ਪ੍ਰਦੂਸ਼ਣ ਦਾ ਅਸਰ, 5.2 ਸਾਲ ਘੱਟ ਗਈ ਭਾਰਤੀਆਂ ਦੀ ਉਮਰ

ਨਵੀਂ ਦਿੱਲੀ : ਹਵਾ ਪ੍ਰਦੂਸ਼ਣ ਨੇ ਭਾਰਤੀਆਂ ਦੀ ਉਮਰ 'ਚ ਔਸਤਨ 5.2 ਸਾਲ ਤੱਕ ਦੀ ਕਮੀ ਕਰ ਦਿੱਤੀ ਹੈ ਅਤੇ ਜੇਕਰ ਵਿਸ਼ਵ ਸਿਹਤ ਸੰਗਠਨ ਦੇ ਮਾਨਕਾਂ ਦੇ ਅਨੁਸਾਰ ਹਵਾ ਪ੍ਰਦੂਸ਼ਣ 'ਚ ਕਮੀ ਲਿਆਈ ਜਾਂਦੀ ਹੈ ਤਾਂ ਦਿੱਲੀ ਵਾਲਿਆਂ ਦੀ ਉਮਰ 'ਚ 9.4 ਸਾਲ ਦਾ ਵਾਧਾ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹਵਾ 'ਚ ਬਰੀਕ ਕਣਾਂ ਦੇ ਰੂਪ 'ਚ ਮੌਜੂਦ ਪ੍ਰਦੂਸ਼ਕ ਤੱਤ (ਪੀ.ਐੱਮ.) 2.5 ਦਾ ਪੱਧਰ 10 ਮਾਇਕਰੋਨ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ, ਉਥੇ ਹੀ ਪੀ.ਐੱਮ. 10 ਦਾ ਪੱਧਰ 20 ਮਾਇਕਰੋਨ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ।  ਭਾਰਤ 'ਚ 2018 'ਚ ਪੀ.ਐੱਮ. 2.5 ਦਾ ਔਸਤ ਪੱਧਰ 63 ਮਾਇਕਰੋਨ ਪ੍ਰਤੀ ਘਣ ਮੀਟਰ ਸੀ। ਸ਼ਿਕਾਗੋ ਯੂਨੀਵਰਸਿਟੀ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਨਵੀਂ ਹਵਾ ਗੁਣਵੱਤਾ ਜੀਵਨ ਸੰਭਾਵਨਾ ਸੂਚੀ ਦੇ ਅਨੁਰੂਪ ਪੂਰੇ ਭਾਰਤ 'ਚ ਜੇਕਰ ਪ੍ਰਦੂਸ਼ਣ ਦੇ ਪੱਧਰ 'ਚ ਡਬਲਿਊ.ਐੱਚ.ਓ. ਦੇ ਮਾਨਕਾਂ ਦੇ ਅਨੁਰੂਪ ਕਮੀ ਆਉਂਦੀ ਹੈ ਤਾਂ ਭਾਰਤੀਆਂ ਦੀ ਉਮਰ 'ਚ 5.2 ਸਾਲ ਤੱਕ ਦਾ ਵਾਧਾ ਹੋਵੇਗਾ।

ਰਿਪੋਰਟ 'ਚ ਕਿਹਾ ਗਿਆ ਹੈ, ‘‘ਸਮੇਂ ਦੇ ਨਾਲ ਬਰੀਕ ਕਣਾਂ ਨਾਲ ਸਬੰਧਤ ਪ੍ਰਦੂਸ਼ਣ 'ਚ ਕਾਫ਼ੀ ਵਾਧਾ ਹੋਇਆ ਹੈ। 1998 ਤੋਂ ਬਰੀਕ ਕਣ ਸਬੰਧੀ ਸਲਾਨਾ ਪ੍ਰਦੂਸ਼ਣ 'ਚ 42 ਫ਼ੀਸਦੀ ਦਾ ਵਾਧਾ ਹੋਇਆ ਹੈ ਜਿਸ ਦੇ ਨਾਲ ਉਨ੍ਹਾਂ ਸਾਲਾਂ 'ਚ ਲੋਕਾਂ ਦੀ ਉਮਰ 'ਚ ਔਸਤਨ 1.8 ਸਾਲ ਦੀ ਕਮੀ ਆਈ। ਇਸ 'ਚ ਕਿਹਾ ਗਿਆ ਹੈ ਕਿ ਭਾਰਤ ਦੀ ਇੱਕ ਚੌਥਾਈ ਆਬਾਦੀ ਪ੍ਰਦੂਸ਼ਣ ਦੀ ਅਜਿਹੀ ਸਥਿਤੀ 'ਚ ਰਹਿ ਰਹੀ ਹੈ ਜੋ ਕਿਸੇ ਹੋਰ ਦੇਸ਼ 'ਚ ਦਿਖਾਈ ਨਹੀਂ ਦਿੰਦੀ। ਜੇਕਰ ਪ੍ਰਦੂਸ਼ਣ ਦਾ ਪੱਧਰ ਬਰਕਰਾਰ ਰਹਿੰਦਾ ਹੈ ਤਾਂ ਉੱਤਰ ਭਾਰਤ 'ਚ 24 ਕਰੋੜ 80 ਲੱਖ ਲੋਕਾਂ ਦੀ ਉਮਰ 'ਚ ਅੱਠ ਸਾਲ ਤੋਂ ਜ਼ਿਆਦਾ ਦੀ ਕਮੀ ਆ ਸਕਦੀ ਹੈ। ਲਖਨਊ 'ਚ ਦੇਸ਼ 'ਚ ਪ੍ਰਦੂਸ਼ਣ ਦਾ ਸਬ ਤੋਂ ਜ਼ਿਆਦਾ ਪੱਧਰ ਨਜ਼ਰ ਆਇਆ ਜਿੱਥੇ ਡਬਲਿਊ.ਐੱਚ.ਓ. ਦੇ ਮਾਨਕਾਂ ਦੀ ਤੁਲਨਾ 'ਚ 11 ਗੁਣਾ ਜ਼ਿਆਦਾ ਪ੍ਰਦੂਸ਼ਣ ਹੈ।


author

Inder Prajapati

Content Editor

Related News