ਦਿਨ ਅਤੇ ਸਮੇਂ ਦੇ ਹਿਸਾਬ ਨਾਲ ਕੰਮ ਕਰਦਾ ਹੈ ਸਾਡਾ ਇਮਿਊਨ ਸਿਸਟਮ
Sunday, Jun 06, 2021 - 10:27 AM (IST)
ਨਵੀਂ ਦਿੱਲੀ (ਵਿਸ਼ੇਸ਼)- ਸਾਡਾ ਇਮਿਊਨ ਸਿਸਟਮ ਭਾਵ ਰੋਗ ਨਾਲ ਲੜਣ ਦੀ ਰੱਖਿਆ ਪ੍ਰਣਾਲੀ ਦਿਨ ਅਤੇ ਸਮੇਂ ਦੇ ਹਿਸਾਬ ਨਾਲ ਕੰਮ ਕਰਦੀ ਹੈ। ਵੱਖ-ਵੱਖ ਸਮੇਂ ਅਤੇ ਵੱਖ-ਵੱਖ ਦਿਨ ਉਹ ਵੱਖਰਾ-ਵੱਖਰਾ ਵਤੀਰਾ ਅਪਣਾ ਸਕਦੀ ਹੈ। ਸਾਡਾ ਹਰ ਇਮਿਊਨ ਸੈੱਲ ਇਹ ਜਾਣਦਾ ਹੈ ਕਿ ਇਹ ਦਿਨ ਦਾ ਕਿਹੜਾ ਸਮਾਂ ਹੈ। ਇਸ ਦਾ ਕਾਰਨ ਸਾਡੀ ਸਰੀਰਕ ਘੜੀ (ਬਾਡੀ ਕਲਾਕ) ਹੈ। ਵਿਗਿਆਨੀ ਲਗਭਗ ਅੱਧੀ ਸਦੀ ਤੋਂ ਇਨਸਾਨ ਦੇ ਇਮਿਊਨ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ’ਚ ਲੱਗੇ ਹਨ।
ਇਕ ਲੰਬੇ ਅਧਿਐਨ ਪਿੱਛੋਂ ਹੁਣ ਉਹ ਇਸ ਸਿੱਟੇ ਤੱਕ ਪਹੁੰਚੇ ਹਨ ਕਿ ਇਹ ਦਿਨ ਅਤੇ ਰਾਤ ’ਚ ਵੱਖ-ਵੱਖ ਢੰਗ ਨਾਲ ਕੰਮ ਕਰਦਾ ਹੈ। 10 ਲੱਖ ਸਾਲ ਤੋਂ ਵੱਧ ਦੇ ਨਕਲੀ ਵਿਕਾਸ ’ਚ ਇਨਸਾਨਾਂ ਅੰਦਰ ਬਾਡੀ ਕਲਾਕ ਵਿਕਸਤ ਹੋਈ ਹੈ। ਇਸ ਰਾਹੀਂ ਸਾਡੇ ਸਰੀਰ ਦੀਆਂ ਸਭ ਕਾਰਜਪ੍ਰਣਾਲੀਆਂ ਅਤੇ ਵਤੀਰਾ ਕੰਟਰੋਲ ਹੁੰਦਾ ਹੈ। ‘ਦਿ ਕਨਵਰਸੇਸ਼ਨ’ ’ਚ ਛਪੇ ਸਿੱਟਿਆ ਮੁਤਾਬਕ ਸਰੀਰ ਵੱਲੋਂ ਰੋਗ ਨਾਲ ਲੜਣ ਦੀ ਸਮਰਥਾ ਇਸੇ ਬਾਡੀ ਕਲਾਕ ’ਤੇ ਆਧਾਰਿਤ ਹੈ।
ਵੈਕਸੀਨ ਕਿਸ ਸਮੇਂ ਦਿੱਤੀ, ਇਸ ਦਾ ਵੀ ਹੈ ਅਸਰ
ਵੈਕਸੀਨ ਜੋ ਕਿਸੇ ਇਨਫੈਕਸ਼ਨ ਵਿਰੁੱਧ ਇਮਿਊਨ ਮੈਮਰੀ ਤਿਆਰ ਕਰਦੀ ਹੈ, ਉਹ ਦਿਨ ’ਚ ਕਿਸ ਸਮੇਂ ਦਿੱਤੀ ਗਈ, ਦਾ ਵੀ ਉਸ ’ਤੇ ਅਸਰ ਪੈਂਦਾ ਹੈ। ਤਜਰਬੇ ਦੌਰਾਨ 2016 ’ਚ 38 ਸਾਲ ਤੋਂ ਵੱਧ ਉਮਰ ਦੇ 250 ਲੋਕਾਂ ਨੂੰ ਇਨਫਲਿਊਏਂਜਾ ਵੈਕਸੀਨ ਦਿੱਤੀ ਗਈ। ਨਤੀਜਿਆਂ ਦੌਰਾਨ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਸਵੇਰੇ 9 ਵਜੇ ਤੋਂ 11 ਵਜੇ ਦਰਮਿਆਨ ਵੈਕਸੀਨ ਲੱਗੀ, ’ਚ ਉਨ੍ਹਾਂ ਲੋਕਾਂ ਨਾਲੋਂ ਵੱਧ ਐਂਟੀ ਬਾਡੀ ਬਣੀ ਜਿਨ੍ਹਾਂ ਨੂੰ ਦੁਪਹਿਰ 3 ਤੋਂ ਸ਼ਾਮ 5 ਵਜੇ ਵੈਕਸੀਨ ਲੱਗੀ। 20 ਤੋਂ 25 ਸਾਲ ਦੇ ਬੀ.ਸੀ.ਜੀ. ਦਾ ਟੀਕਾ ਲਵਾਉਣ ਵਾਲਿਆਂ ’ਚ ਵੀ ਐਂਟੀ ਬਾਡੀ ਪੱਧਰ ਵਧਿਆ ਬਣਿਆ। ਅਜਿਹੇ ਲੋਕਾਂ ਨੂੰ ਸਵੇਰੇ 8 ਤੋਂ 9 ਵਜੇ ਦਰਮਿਆਨ ਟੀਕਾ ਲਾਇਆ ਗਿਆ ਸੀ।
ਰਾਤ ਵੇਲੇ ਬਣਦੀ ਹੈ ਮੈਮਰੀ
ਸਾਡੇ ਇਮਿਊਨ ਸੈੱਲ ਰਾਤ ਦੇ ਸਮੇਂ ਉਤਕਾਂ ’ਚੋਂ ਨਿਕਲ ਕੇ ਸਰੀਰ ’ਚ ਘੁੰਮਦੇ ਹਨ ਅਤੇ ਲਿੰਫ ਨੋਡਸ ’ਚ ਰੁਕ ਕੇ ਮੈਮਰੀ ਤਿਆਰ ਕਰਦੇ ਹਨ ਕਿ ਦਿਨ ਵੇਲੇ ਕਿਸ ਤਰ੍ਹਾਂ ਇਨਫੈਕਸ਼ਨ ਨਾਲ ਮੁਕਾਬਲਾ ਹੋਇਆ ਅਤੇ ਭਵਿੱਖ ’ਚ ਉਸ ਵਿਰੁੱਧ ਕਿਵੇਂ ਲੜਣਾ ਹੈ। ਇਸ ਦਾ ਅਰਥ ਇਹ ਹੈ ਕਿ ਇਸ ਮੈਮਰੀ ਕਾਰਨ ਅਗਲੀ ਵਾਰ ਉਹ ਉਸ ਇਨਫੈਕਸ਼ਨ ਨਾਲ ਹੋਰ ਵਧੀਆ ਢੰਗ ਨਾਲ ਲੜਣਗੇ।