ਇਲਤਜਾ ਨੇ ਨਾਨੇ ਦੀ ਬਰਸੀ ’ਤੇ ਉਨ੍ਹਾਂ ਦੀ ਕਬਰ ’ਤੇ ਜਾਣ ਦੀ ਮੰਗੀ ਇਜਾਜ਼ਤ
Friday, Jan 03, 2020 - 09:11 PM (IST)

ਸ਼੍ਰੀਨਗਰ – ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਧੀ ਇਲਤਜਾ ਮੁਫਤੀ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ 7 ਜਨਵਰੀ ਨੂੰ ਆਪਣੇ ਨਾਨਾ ਅਤੇ ਸਾਬਕਾ ਮੁੱਖ ਮੰਤਰੀ ਸਈਦ ਮੁਹੰਮਦ ਮੁਫਤੀ ਦੀ ਕਬਰ ’ਤੇ ਜਾਣ ਦੀ ਇਜਾਜ਼ਤ ਮੰਗੀ ਹੈ। ਮੁਫਤੀ ਦੀ 7 ਜਨਵਰੀ ਨੂੰ ਚੌਥੀ ਬਰਸੀ ਹੈ।
ਇਲਤਜਾ ਨੂੰ ਵਿਸ਼ੇਸ਼ ਸੁਰੱਖਿਆ ਗਰੁੱਪ (ਐੱਸ. ਐੱਸ. ਜੀ.) ਦੀ ਸੁਰੱਖਿਆ ਪ੍ਰਾਪਤ ਹੈ। ਉਨ੍ਹਾਂ ਨੇ ਵਧੀਕ ਪੁਲਸ ਮਹਾਨਿਰਦੇਸ਼ਕ (ਅਮਨ-ਕਾਨੂੰਨ) ਮੁਨੀਰ ਖਾਂ ਨੂੰ ਪੱਤਰ ਲਿਖ ਕੇ ਸਈਦ ਦੀ ਕਬਰ ’ਤੇ ਜਾਣ ਦੀ ਇਜਾਜ਼ਤ ਮੰਗੀ ਹੈ। ਸਈਦ ਦਾ ਸੰਖੇਪ ਬੀਮਾਰੀ ਤੋਂ ਬਾਅਦ 7 ਜਨਵਰੀ 2016 ਨੂੰ ਦਿੱਲੀ ਦੇ ਏਮਸ ਵਿਚ ਦਿਹਾਂਤ ਹੋ ਗਿਆ ਸੀ। ਇਲਤਜਾ ਨੇ ਆਪਣੇ ਪਤਰ ਵਿਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਦਾਰਾ ਸ਼ਿਕੋਹ ਵਿਚ ਆਪਣੇ ਨਾਨੇ ਦੀ ਕਬਰ ’ਤੇ ਜਾਣਾ ਚਾਹੁੰਦੀ ਹੈ।