ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ; ਯੂ. ਪੀ. ਦੇ ਮੰਤਰੀ ਸਚਾਨ ਨੂੰ ਇਕ ਸਾਲ ਦੀ ਕੈਦ

Tuesday, Aug 09, 2022 - 10:08 AM (IST)

ਨਾਜਾਇਜ਼ ਹਥਿਆਰ ਰੱਖਣ ਦਾ ਮਾਮਲਾ; ਯੂ. ਪੀ. ਦੇ ਮੰਤਰੀ ਸਚਾਨ ਨੂੰ ਇਕ ਸਾਲ ਦੀ ਕੈਦ

ਕਾਨਪੁਰ (ਬਿਊਰੋ)- ਉੱਤਰ ਪ੍ਰਦੇਸ਼ ਦੇ ਕਾਟੇਜ, ਛੋਟੇ ਅਤੇ ਦਰਮਿਆਨੇ ਉਦਯੋਗ ਮੰਤਰੀ ਰਾਕੇਸ਼ ਸਚਾਨ ਨੂੰ ਨਾਜਾਇਜ਼ ਢੰਗ ਨਾਲ ਹਥਿਆਰ ਰੱਖਣ ਦੇ ਮਾਮਲੇ ਵਿਚ ਕਾਨਪੁਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇਕ ਸਾਲ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਪੱਖ ਦੀ ਅਧਿਕਾਰੀ ਰਿਚਾ ਗੁਪਤਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਸਚਾਨ ਨੇ ਕਾਨਪੁਰ ਦੇ ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟ੍ਰੇਟ-3 ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਕੀਲਾਂ ਦਾ ਇਕ ਪੈਨਲ ਵੀ ਉਨ੍ਹਾਂ ਨਾਲ ਗਿਆ ਸੀ ਅਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਮੰਤਰੀ ਨੂੰ ਇਕ ਸਾਲ ਦੀ ਕੈਦ ਅਤੇ 1500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਿਸ ਨੂੰ ਨਾ ਦੇਣ ’ਤੇ ਇਕ ਮਹੀਨੇ ਦੀ ਕੈਦ ਹੋਰ ਭੁਗਤਣੀ ਹੋਵੇਗੀ। ਕੋਰਟ ਨੇ ਸਚਾਨ ਦੀ ਬੇਨਤੀ ਪੱਤਰ ’ਤੇ ਫ਼ੈਸਲੇ ਖ਼ਿਲਾਫ 15 ਦਿਨ ’ਚ ਸੈਸ਼ਨ ਕੋਰਟ ’ਚ ਅਪੀਲ ਦਾਇਰ ਕਰਨ ਲਈ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ। 

32 ਸਾਲ ਪੁਰਾਣਾ ਹੈ ਮਾਮਲਾ
ਦੱਸ ਦੇਈਏ ਕਿ ਨੌਬਸਤਾ ’ਚ 1991 ’ਚ ਪੁਲਸ ਨੇ ਬਿਨਾਂ ਲਾਇਸੈਂਸ ਦੀ ਰਾਈਫ਼ਲ ਬਰਾਮਦ ਹੋਣ ’ਤੇ ਸਚਾਨ ਖ਼ਿਲਾਫ ਰਿਪੋਰਟ ਦਰਜ ਕੀਤੀ ਗਈ ਸੀ।
 


author

Tanu

Content Editor

Related News