ਨਾਜਾਇਜ਼ ਸੰਬੰਧ ਬਣਾਉਣ ਤੋਂ ਇਨਕਾਰ ਕਰਨ ''ਤੇ ਦਲਿਤ ਕੁੜੀ ਨੂੰ ਸਾੜਿਆ, ਦੋਸ਼ੀ ਗ੍ਰਿਫ਼ਤਾਰ

Saturday, Nov 07, 2020 - 05:05 PM (IST)

ਨਾਜਾਇਜ਼ ਸੰਬੰਧ ਬਣਾਉਣ ਤੋਂ ਇਨਕਾਰ ਕਰਨ ''ਤੇ ਦਲਿਤ ਕੁੜੀ ਨੂੰ ਸਾੜਿਆ, ਦੋਸ਼ੀ ਗ੍ਰਿਫ਼ਤਾਰ

ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਦੁਬਹਰ ਥਾਣਾ ਖੇਤਰ ਦੇ ਇਕ ਪਿੰਡ 'ਚ ਸ਼ੁੱਕਰਵਾਰ ਦੀ ਰਾਤ 15 ਸਾਲਾ ਇਕ ਦਲਿਤ ਕੁੜੀ ਨੂੰ ਨਾਜਾਇਜ਼ ਸੰਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਨੌਜਵਾਨ ਵਲੋਂ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੁਬਹਰ ਥਾਣੇ ਦੇ ਇੰਚਾਰਜ ਅਨਿਲ ਚੰਦਰ ਤਿਵਾੜੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੁਬਹਰ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਕੁੜੀ ਦੇ ਪਿਤਾ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੀ 15 ਸਾਲਾ ਧੀ ਨੂੰ ਸ਼ੁੱਕਰਵਾਰ ਰਾਤ ਪਿੰਡ ਦੇ ਰਹਿਣ ਵਾਲੇ ਕ੍ਰਿਸ਼ਨਾ ਗੁਪਤਾ (21) ਨੇ ਨਾਜਾਇਜ਼ ਸੰਬੰਧ ਬਣਾਉਣ ਤੋਂ ਇਨਕਾਰ ਕਰਨ 'ਤੇ ਸਾੜ ਦਿੱਤਾ।

ਇਹ ਵੀ ਪੜ੍ਹੋ : ਗਰਲਫ੍ਰੈਂਡ ਨਾਲ ਵਿਆਹ 'ਚ ਪਤਨੀ ਨੇ ਕੀਤੀ ਮਦਦ ਪਰ ਪਤੀ ਦੀ ਇਹ ਇੱਛਾ ਰਹੀ ਅਧੂਰੀ

ਪੁਲਸ ਅਨੁਸਾਰ ਘਟਨਾ 'ਚ ਕੁੜੀ ਗੰਭੀਰ ਰੂਪ ਨਾਲ ਸੜ ਗਈ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਵਲੋਂ ਰੈਫਰ ਕੀਤੇ ਜਾਣ ਤੋਂ ਵਾਰਾਣਸੀ ਲਿਜਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ 'ਤੇ ਕ੍ਰਿਸ਼ਨਾ ਵਿਰੁੱਧ ਆਈ.ਪੀ.ਸੀ. ਦੀਆਂ ਸੰਬੰਧਤ ਧਾਰਾਵਾਂ, ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਐਕਟ ਅਤੇ ਪੋਕਸੋ ਕਾਨੂੰਨ ਦੇ ਅਧੀਨ ਨਾਮਜ਼ਦ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਕ੍ਰਿਸ਼ਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਅਕ੍ਰਿਤਘਣ ਪੁੱਤਾਂ ਦਾ ਕਾਰਾ, ਜ਼ਮੀਨ ਖ਼ਾਤਰ ਪਿਓ ਨੂੰ ਮਾਰ ਕੇ ਜਾਨਵਰਾਂ ਦੇ ਖਾਣ ਲਈ ਜੰਗਲ 'ਚ ਸੁੱਟੀ ਲਾਸ਼


author

DIsha

Content Editor

Related News