ਪੋਸਟ ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

03/06/2020 10:48:03 AM

ਨਵੀਂ ਦਿੱਲੀ—ਇੰਡੀਅਨ ਟ੍ਰੌਪੀਕਲੀ ਮੌਸਮ ਵਿਗਿਆਨ ਇੰਸਟੀਚਿਊਟ (IITM) ਨੇ ਕਾਰਜਕਾਰੀ ਡਾਇਰੈਕਟਰ, ਪ੍ਰੋਜੈਕਟ ਸਾਇੰਟਿਸਟ ਅਤੇ ਕੰਪਿਊਟਰ ਐਪਲੀਕੇਸ਼ਨ ਕੋਲਾਬੋਰੇਸ਼ਨ ਸਾਇੰਟਿਸਟ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 36

ਆਖਰੀ ਤਾਰੀਕ- 29 ਮਾਰਚ, 2020

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ.ਈ/ਬੀ.ਟੈੱਕ/ ਮੈਥੇਮੈਟਿਕਸ/ਇਲੈਕਟ੍ਰੋਨਿਕਸ/ਕੰਪਿਊਟਰ ਐਪਲੀਕੇਸ਼ਨ/ਐਗਰੀਕਲਚਰ/ਕੰਪਿਊਟਰ ਤਕਨਾਲੋਜੀ/ਕੰਪਿਊਟਰ ਇੰਜੀਨੀਅਰਿੰਗ/ਕੰਪਿਊਟਰ ਸਾਇੰਸ ਆਦਿ 'ਚ ਪੋਸਟ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।

ਉਮਰ ਸੀਮਾ- 25 ਤੋਂ 50 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ 'ਚ ਪ੍ਰਾਪਤ ਅੰਕਾਂ ਦੁਆਰਾ ਕੀਤੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ।    

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.tropmet.res.in/Careers ਪੜ੍ਹੋ।    


Iqbalkaur

Content Editor

Related News