ਕਾਨਪੁਰ ਦੇ ਖੋਜਕਾਰਾਂ ਨੇ ਨੇਤਰਹੀਣਾਂ ਲਈ ਬਣਾਈ ‘ਖਾਸ ਘੜੀ’, ਛੂਹਣ ਨਾਲ ਪਤਾ ਲੱਗੇਗਾ ਟਾਈਮ
Tuesday, Apr 06, 2021 - 03:32 AM (IST)

ਕਾਨਪੁਰ - ਆਈ.ਆਈ.ਟੀ. ਕਾਨਪੁਰ ਦੇ ਖੋਜਕਾਰਾਂ ਨੇ ਨੇਤਰਹੀਣਾਂ ਲਈ ਇਕ ਅਜਿਹੀ ਖਾਸ ਘੜੀ ਬਣਾਈ ਹੈ ਜਿਸਨੂੰ ਛੂਹਣ ਮਾਤਰ ਨਾਲ ਟਾਈਮ ਦਾ ਪਤਾ ਲੱਗ ਸਕੇਗਾ। ਸੰਸਥਾਨ ਦੇ ਨੈਸ਼ਨਲ ਸੈਂਟਰ ਆਫ ਫਲੈਕਿਸਬਲ ਇਲੈਕਟ੍ਰਾਨਿਕਸ ਦੇ ਪ੍ਰੋ. ਸਿਧਾਰਥ ਪੰਡਾ ਅਤੇ ਰਿਸਰਚ ਐਸੋਸੀਏਟ ਵਿਸ਼ਵਰਾਜ ਸ਼੍ਰੀਵਾਸਤਵ ਨੇ ਛੂ ਕੇ ਮਹਿਸੂਸ ਅਤੇ ਵਾਈਵਰੇਸ਼ਨ ਕਰਨ ਵਾਲੀ ਘੜੀ ਬਣਾਈ ਹੈ। ਖੋਜਕਾਰਾਂ ਨੇ ਦੱਸਿਆ ਕਿ ਘੜੀ ’ਚ ਕੋਈ ਸੂਈ ਨਹੀਂ ਹੈ ਅਤੇ ਡਿਜੀਟਲ ਸਿਸਟਮ ਵੀ ਨਹੀਂ ਲਗਾਇਆ ਗਿਆ ਹੈ। ਘੜੀ ਦਾ ਸਰਕਿਟ ਆਮ ਘੜੀਆਂ ਵਾਂਗ ਹੈ, ਜੋ ਬੈਟਰੀ ਨਾਲ ਚਲਦੀਆਂ ਹਨ।
ਇਹ ਵੀ ਪੜ੍ਹੋ- CRPF ਦਾ ਹੀਰੋ ਕਮਾਂਡਰ ਸੰਦੀਪ, ਜ਼ਖ਼ਮੀ ਹੋਣ ਦੇ ਬਾਵਜੂਦ ਨਕਸਲੀਆਂ ਦਾ ਡਟ ਕੇ ਕੀਤਾ ਮੁਕਾਬਲਾ
ਇਸ ਘੜੀ ’ਚ 12 ਪੁਆਇੰਟ ਹਨ। ਇਨ੍ਹਾਂ ਨੂੰ ਘੜੀ ਦੇ ਕ੍ਰਮ ’ਚ ਛੂਹਣ ’ਤੇ ਜਿੰਨਾਂ ਟਾਈਮ ਹੋਵੇਗਾ, ਉਸ ਸਮੇਂ ਵਾਈਵਰੇਸ਼ਨ ਸ਼ੁਰੂ ਹੋ ਜਾਏਗਾ। ਜੇਕਰ ਸਵਾ 6 ਵਜੇ ਰਹੇ ਹਨ ਤਾਂ ਉਸਨੂੰ ਪਤਾ ਕਰਨ ਲਈ 6 ਦੇ ਕੋਲ ਉਂਗਲੀ ਪਹੁੰਚਦਿਆਂ ਹੀ ਵਾਈਵਰੇਸ਼ਨ ਹੋਵੇਗੀ। ਆਈ. ਆਈ. ਟੀ. ’ਚ ਨੇਤਰਹੀਣ ਵਿਦਿਆਰਥੀਆਂ ’ਤੇ ਟ੍ਰਾਇਲ ਕੀਤਾ ਗਿਆ ਸੀ ਅਤੇ ਹਾਂ-ਪੱਖੀ ਨਤੀਜੇ ਤੋਂ ਬਾਅਦ ਇਸ ਖਾਸ ਖੜੀ ਨੂੰ ਹਰੀ ਝੰਡੀ ਮਿਲ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।